post

Jasbeer Singh

(Chief Editor)

Punjab

ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੂੰ ਚੁੱਕਣਗੇ ਮਾਰਕ ਕਾਰਨੀ

post-img

ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੂੰ ਚੁੱਕਣਗੇ ਮਾਰਕ ਕਾਰਨੀ ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ 24ਵੇਂ ਤੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਸ਼ੁੱਕਰਵਾਰ 14 ਮਾਰਚ ਨੂੰ ਸਹੂੰ ਚੁੱਕਣਗੇ । ਮਾਰਕ ਕਾਰਨੀ ਤੋਂ ਇਲਾਵਾ ਉਨ੍ਹਾਂ ਦੇ ਕੈਬਨਿਟ ਮੈਂਬਰ ਵੀ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੇ 9 ਫ਼ਰਵਰੀ ਨੂੰ ਲਿਬਰਲ ਪਾਰਟੀ ਦੇ ਨੇਤਾ ਲਈ ਚੋਣ ਜਿੱਤੀ । ਕਾਰਨੇ ਨੂੰ 85.9% ਵੋਟਾਂ ਮਿਲੀਆਂ। ਮਾਰਕ ਕਾਰਨੀ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ। ਪਾਰਟੀ ਨੇਤਾ ਦੀ ਚੋਣ ਜਿੱਤਣ ਤੋਂ ਬਾਅਦ ਕਾਰਨੀ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਮੁਲਾਕਾਤ ਕੀਤੀ । ਦੋਵਾਂ ਵਿਚਕਾਰ ਸੱਤਾ ਸੌਂਪਣ ਬਾਰੇ ਚਰਚਾ ਹੋਈ । ਟਰੂਡੋ ਨੇ ਜਨਵਰੀ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ । ਸ਼ੁੱਕਰਵਾਰ ਨੂੰ ਟਰੂਡੋ ਗਵਰਨਰ ਜਨਰਲ ਕੋਲ ਜਾਣਗੇ ਅਤੇ ਅਧਿਕਾਰਤ ਤੌਰ `ਤੇ ਆਪਣਾ ਅਸਤੀਫ਼ਾ ਸੌਂਪਣਗੇ । ਮਾਰਕ ਕਾਰਨੀ ਇੱਕ ਅਰਥਸ਼ਾਸਤਰੀ ਅਤੇ ਸਾਬਕਾ ਕੇਂਦਰੀ ਬੈਂਕਰ ਹਨ । ਕਾਰਨੀ ਨੂੰ 2008 ਵਿੱਚ ਬੈਂਕ ਆਫ਼ ਕੈਨੇਡਾ ਦਾ ਗਵਰਨਰ ਚੁਣਿਆ ਗਿਆ ਸੀ । ਕੈਨੇਡਾ ਨੂੰ ਮੰਦੀ ਵਿੱਚੋਂ ਕੱਢਣ ਲਈ ਉਨ੍ਹਾਂ ਵੱਲੋਂ ਚੁੱਕੇ ਗਏ ਕਦਮਾਂ ਕਾਰਨ, ਬੈਂਕ ਆਫ਼ ਇੰਗਲੈਂਡ ਨੇ ਉਨ੍ਹਾਂ ਨੂੰ 2013 ਵਿੱਚ ਗਵਰਨਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ । ਉਹ ਬੈਂਕ ਆਫ਼ ਇੰਗਲੈਂਡ ਦੇ 300 ਸਾਲਾਂ ਦੇ ਇਤਿਹਾਸ ਵਿੱਚ ਇਹ ਜ਼ਿੰਮੇਵਾਰੀ ਸੌਂਪੇ ਜਾਣ ਵਾਲੇ ਪਹਿਲੇ ਗੈਰ-ਬ੍ਰਿਟਿਸ਼ ਨਾਗਰਿਕ ਸਨ । ਉਹ 2020 ਤੱਕ ਇਸ ਨਾਲ ਜੁੜੇ ਰਹੇ। ਬ੍ਰੈਕਸਿਟ ਦੌਰਾਨ ਉਨ੍ਹਾਂ ਦੇ ਫੈਸਲਿਆਂ ਨੇ ਉਨ੍ਹਾਂ ਨੂੰ ਬ੍ਰਿਟੇਨ ਵਿੱਚ ਮਸ਼ਹੂਰ ਕਰ ਦਿੱਤਾ ।

Related Post