
ਨਿਗਮ ਕਮਿਸ਼ਨਰ ਵਲੋ ਬੰਦ ਪਈ ਸਟ੍ਰੀਟ ਲਾਈਟ ਨੂੰ ਚਾਲੂ ਕਰਨ ਦੇ ਆਦੇਸ਼
- by Jasbeer Singh
- December 3, 2024

ਨਿਗਮ ਕਮਿਸ਼ਨਰ ਵਲੋ ਬੰਦ ਪਈ ਸਟ੍ਰੀਟ ਲਾਈਟ ਨੂੰ ਚਾਲੂ ਕਰਨ ਦੇ ਆਦੇਸ਼ - 1376 ਲਾਈਟਾਂ ਨਿਗਮ ਨੇ ਕਰਵਾਈਆਂ ਠੀਕ - ਆਉਣ ਵਾਲੇ ਦਿਨਾਂ 'ਚ ਸਮੁਚਾ ਸ਼ਹਿਰ ਜਗਮਗ ਕਰੇਗਾ ਪਟਿਆਲਾ : ਨਗਰ ਨਿਗਮ ਦੇ ਕਮਿਸ਼ਨਰ ਰਜਤ ਓਬਰਾਏ ਨੇ ਸ਼ਹਿਰ ਪਟਿਆਲਾ ਨੂੰ ਹੋਰ ਸੁੰਦਰ ਬਣਾਵੁਣ ਲਈ ਤੇ ਰਾਤ ਨੂੰ ਜਗਮਗ ਕਰਨ ਲਈ ਪਟਿਆਲਾ ਸ਼ਹਿਰ-1 ਅਤੇ 2 ਦੋਵਾਂ ਵਿਚ ਹਰ ਲਾਈਟ ਨੂੰ ਚਲਦਾ ਕਰਨ ਦੇ ਆਦੇਸ਼ ਦਿੱਤੇ ਹਨ । ਨਿਗਮ ਕਮਿਸ਼ਨਰ ਵਲੋ ਦਿੱਤੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਵਿਚ ਸਟ੍ਰੀਟ ਲਾਈਟ ਦੇ ਖ਼ਰਾਬ ਹੋਣ ਦੀਆ ਸ਼ਿਕਾਇਤਾਂ ਨੂੰ ਲਗਾਤਾਰ ਹੱਲ ਕੀਤਾ ਗਿਆ, ਜਿਸਦੇ ਚਲਦੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸਟ੍ਰੀਟ ਲਾਈਟਾਂ ਠੀਕ ਕਰਵਾਈਆਂ ਗਈਆਂ । ਪਟਿਆਲਾ ਦਿਹਾਤੀ ਹਲਕੇ ਦੇ 469 ਅਤੇ ਪਟਿਆਲਾ ਸਹਿਰੀ ਹਲਕੇ ਦੇ 897 ਲਾਈਟਾਂ ਠੀਕ ਹੋ ਚੁਕੀਆਂ ਹਨ, ਜਦੋਂ ਕਿ ਬਾਕੀ ਦੀ ਲਾਈਟ ਦੀ ਰਿਪੇਅਰ ਕੰਮ ਅਗਲੇ ਇਕ ਮਹੀਨੇ ਦੇ ਅੰਦਰ ਅੰਦਰ ਕਰਵਾ ਲਿਆ ਜਾਵੇਗਾ । ਜਿਲੇ ਦੇ ਵੱਖ ਵੱਖ ਥਾਵਾਂ ਵਿਚ ਸਫਾਈ ਮੁਹਿੰਮ ਤੇਜ ਕਰਨ ਦੇ ਆਦੇਸ਼ ਜਿਲਾ ਪਟਿਆਲਾ ਦੀਆ ਵੱਖ ਵੱਖ ਨਗਰ ਕੌਂਸਲਾਂ ਵਿਚ ਵੀ ਸਫਾਈ ਮੁਹਿੰਮ ਨੂੰ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸਦੇ ਚਲਦੇ ਵੱਖ ਵੱਖ ਨਗਰ ਕੌਂਸਲਾਂ ਵਿੱਚ ਰਾਤ ਨੂੰ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਆਖਿਆ ਕਿ ਨਗਰ ਕੌਂਸਲ ਭਾਦਸੋ, ਘੱਗਾ, ਪਾਤੜਾਂ ਅਤੇ ਹੋਰ ਇਲਾਕਿਆਂ ਵਿਚ ਰਾਤ ਨੂੰ ਸਫਾਈ ਮੁਹਿੰਮ ਸੁਰੂ ਕਰ ਦਿੱਤੀ ਗਈ ਹੈ ਤਾਂ ਜੋ ਦਿਨ ਚੜਦੇ ਹੀ ਸਭ ਨੂੰ ਸਾਫ ਸੁਥਰਾ ਮਿਲ ਸਕੇ । ਇਸ ਕੰਮ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ।