

ਪਟਿਆਲਾ ਦੇ ਰਾਜਿੰਦਰ ਜਿਮਖਾਨਾ ਕਲੱਬ 'ਚ ਲੱਗੀ ਭਿਆਨਕ ਅੱਗ ਪਟਿਆਲਾ : ਪਟਿਆਲਾ ਦੇ ਰਾਜਿੰਦਰਾ ਜਿਮਖਾਨਾ ਮਹਾਰਾਣੀ ਕਲੱਬ ਵਿਚ ਉਸ ਵੇਲੇ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਕਲੱਬ 'ਚ ਭਿਆਨਕ ਅੱਗ ਲੱਗਣ ਨਾਲ ਹਾਹਾਕਾਰ ਮਚ ਗਈ । ਇਹ ਅੱਗ ਕਲੱਬ ਦੇ ਕੈਫੇ ਵਿਚ ਲੱਗੀ ਦਸੀ ਜਾ ਰਹੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਕੈਫੇ ਦੇ ਨਾਲ ਦੇ ਹਾਲ ਵਿਚ 10 ਤੋ 15 ਬੱਚੇ ਬੈਡਮਿੰਟਨ ਦੀ ਪ੍ਰੈਕਟਿਸ ਕਰ ਰਹੇ ਸੀ । ਫਿਲਹਾਲ ਸਾਰੇ ਬੱਚੇ ਸੁਰੱਖਿਅਤ ਦਸੇ ਜਾ ਰਹੇ ਹਨ। ਇਸ ਮੌਕੇ ਫਾਈਰ ਬ੍ਰਿਗੇਡ ਦੀਆਂ 4 ਗੱਡੀਆ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅਜੇ ਤਕ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਅੱਗ ਲੱਗਣ ਦਾ ਕਾਰਨ ਏ.ਸੀ. ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ।