

ਥਾਣਾ ਕੋਤਵਾਲੀ ਨਾਭਾ ਕੀਤਾ 8 ਵਿਰੁੱਧ ਕਬਜਾ ਕਰਕੇਫਸਲ ਵੇਚਣ ਤੇ ਕੇਸ ਦਰਜ ਨਾਭਾ, 1 ਜੂਨ 2025 : Police station Kotwali Nabha registers case against 8 for selling crops by possession : ਥਾਣਾ ਕੋਤਵਾਲੀ ਨਾਭਾ (Police Station Nabha) ਦੀ ਪੁਲਸ ਨੇ ਸਿ਼ਕਾਇਤਕਰਤਾ ਵਲੋਂ ਦਿੱਤੀ ਸਿ਼ਕਾਇਤ ਦੇ ਆਧਾਰ ਤੇ ਵੱਖ ਵੱਖ ਧਾਰਾਵਾਂ 318 (4), 329 (3), 61 (2), ਬੀ. ਐਨ. ਐਸ. ਤਹਿਤ ਕਬਜਾ ਕਰਨ ਅਤੇ ਫਸਲ ਵੇਚਣ (Selling crops) ਦੇ ਦੋਸ਼ ਹੇਠ 8 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ । ਕਿਸ ਕਿਸ ਖਿਲਾਫ਼ ਕੀਤਾ ਗਿਆ ਹੈ ਮਾਮਲਾ ਦਰਜ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਧਾਨ ਲਾਭ ਖਾਂ ਪੁੱਤਰ ਫਕੀਰੀਆ ਖਾਂ, ਸੀਨੀਅਰ ਮੀਤ ਪ੍ਰਧਾਨ ਰਮਜਾਨ ਖਾਨ ਪੁੱਤਰ ਅਕਬਰ ਖਾਨ ਵਾਸੀਆਨ ਹੀਰਾ ਮਹਿਲ ਨਾਭਾ, ਕਰਮਦੀਨ ਪੁੱਤ ਬਾਰੂ ਖਾਂ ਵਾਸੀ ਆਸ਼ਾ ਕਲੋਨੀ ਨਾਭਾ, ਇਰਫਾਨ ਖਾਨ ਪੁੱਤਰ ਮੁਹੰਮਦ ਸਬੀਰ, ਮੁਹੰਮਦ ਰਮਜਾਨ ਪੁੱਤਰ ਮੁਹੰਮਦ ਸੁਲੇਮਾਨ ਵਾਸੀਆਨ ਡਾ. ਰੈਲੀ ਸਟਰੀਟ ਮੁਹੱਲਾ ਕਰਤਾਰਪੁਰਾ ਨਾਭਾ, ਫਿਰੋਜ ਖਾਨ ਪੁੱਤਰ ਅਬਦਲ ਲਤੀਫ ਵਾਸੀ ਬਲਦੇਵ ਕਲੋਨੀ ਨਾਭਾ, ਅਨਾਇਤ ਅੰਸਾਰੀ ਪੁੱਤਰ ਪਾਲਾ ਰਾਮ ਵਾਸੀ ਗਲੀ ਨੰ 1 ਮੋਤੀ ਬਾਗ ਨਾਭਾ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੁਹੰਮਦ ਹਨੀਫ ਪੁੱਤਰ ਮੁਹੰਮਦ ਸਦੀਕ ਵਾਸੀ ਬਲਦੇਵ ਕਾਲੋਨੀ ਨਾਭਾ ਨੇ ਦੱਸਿਆ ਕਿ ਇੱਕ ਈਦਗਾਹ ਨੇੜੇ ਸਬਜੀ ਮੰਡੀ ਨਾਭਾ ਵਿਖੇ ਬੀੜ ਬੇੜਾ ਦੇ ਰਕਬਾ ਵਿੱਚ ਬਣੀ ਹੋਈ ਹੈਪੰਜਾਬ ਮੁਸਲਿਮ ਵੈਲਫੇਅਰ ਕੌਂਸਲ ਨਾਭਾ ਕੋਲ ਰਜਿਸਟਰਡ ਹੈ ਅਤੇ ਸਾਲ 1999 ਤੋ ਉਹ ਇਸ ਕਮੇਟੀ ਦਾ ਬਤੌਰ ਜਨਰਲ ਸਕੱਤਰ ਚੱਲਿਆ ਆ ਰਿਹਾ ਹੈ । ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸਿ਼ਕਾਇਤਕਰਤਾ ਨੇ ਦੱਸਿਆ ਕਿ ਜੂਨ 2014 ਵਿੱਚ ਉਪਰੋਕਤ ਵਿਅਕਤੀਆਂ ਨੇ ਆਪਸ ਵਿੱਚ ਮਿਲ ਕੇ ਆਪਣੀ ਕਮੇਟੀ ਤੋ ਅਸਤੀਫਾ ਦੇ ਕੇਮੌਜੂਦਾ ਕਮੇਟੀ ਮੈਂਬਰਾਂ ਨੂੰ ਡਰਾ ਧਮਕਾ ਕੇ ਈਦਗਾਹ ਅਤੇ ਈਦਗਾਹ ਦੇ ਵਿੱਚ ਪਈ 20 ਕੁਵਿੰਟਲ ਕਣਕ, 200 ਕੁਵਿੰਟਲ ਤੂੜੀ, 50 ਤਰਪਾਲਾ, 50 ਲੋਹੇ ਦੀ ਚਾਦਰਾ, ਲੋਹੇ ਦੇਪਾਈਪ ਅਤੇ ਵਾਹੀਯੋਗ 67 ਵਿਘੇ ਜਮੀਨ ਤੇ ਆਪਣਾ ਕਬਜਾ ਕਰਕੇ (By taking possession of the land) ਜੀਰੀ ਅਤੇ ਕਣਕ ਦੀ ਫਸਲ ਵੇਚ ਦਿੱਤੀ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਪਰੋਕਤ ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.