ਫਰਨੀਚਰ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਲੱਖਾਂ ਦਾ ਨੁਕਸਾਨ ਨਾਭਾ, 20 ਨਵੰਬਰ 2025 : ਨਾਭਾ ਰੋਹਟੀ ਪੁੱਲ ਨਜਦੀਕ ਤਨਿਸ਼ਕ ਫਰਨੀਚਰ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋਇਆ। ਅੱਗ ਲੱਗਣ ਦਾ ਕੀ ਕਾਰਨ ਰਿਹਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਕਰਮਚਾਰੀਆਂ ਦੇ ਵੱਲੋਂ ਕੜੀ ਮਸ਼ੱਕਤ ਤੋਂ ਬਾਅਦ ਚਾਰ ਗੱਡੀਆਂ ਨੇ ਕਾਬੂ ਪਾ ਲਿਆ ਤੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਜੇਕਰ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਲਗਦੇ ਫਰਨੀਚਰ ਦੇ ਸ਼ੋਰੂਮ ਨੂੰ ਵੀ ਅੱਗ ਆਪਣੀ ਵਿਚ ਲਪੇਟ ਵਿੱਚ ਲੈ ਲੈਂਦੀ। ਤਨਿਸ਼ਕ ਫਰਨੀਚਰ ਤੋਂ ਬਣ ਕੇ ਸਮਾਨ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਜਾਂਦਾ ਸੀ । ਫੈਕਟਰੀ ਮਾਲਕ ਨੇ ਕੀ ਕੀ ਦੱਸਿਆ ਇਸ ਮੌਕੇ ਤਨਿਸ਼ਕ ਫਰਨੀਚਰ ਫੈਕਟਰੀ ਦੇ ਮਾਲਕ ਅਸਵਨੀ ਕੁਮਾਰ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਕਰੀਬ 40 ਲੱਖ ਰੁਪਏ ਦਾ ਫਰਨੀਚਰ ਦਾ ਸਮਾਨ ਸੀ ਜੋ ਸੜ ਕੇ ਬਿਲਕੁਲ ਰਾਖ ਹੋ ਗਿਆ। ਇਹ ਅੱਗ਼ ਸ਼ਾਟ ਸਰਕਟ ਦੇ ਨਾਲ ਲੱਗੀ ਹੋ ਸਕਦੀ ਹੈ ਕਿਉਂਕਿ ਸਾਡਾ ਇਸ ਤੇ ਹੀ ਗੁਜ਼ਾਰਾ ਚਲਦਾ ਸੀ ।ਇਸ ਮੌਕੇ ਫੈਕਟਰੀ ਦੇ ਮੁਲਾਜ਼ਮ ਸ਼ਾਨਵਾਬ ਨੇ ਦੱਸਿਆ ਕਿ ਮੈਂ ਫੈਕਟਰੀ ਵਿੱਚ ਹੀ ਰਹਿੰਦਾ ਹਾਂ ਜਦੋਂ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਮੌਕੇ ਤੇ ਅੱਗ ਬੁਝਾਉਣ ਦੀ ਕੋਸਿ਼ਸ਼ ਕੀਤੀ ਪਰ ਅੱਗ ਇੰਨੀ ਵੱਧ ਗਈ ਕਿ ਵੇਖਦੇ ਹੀ ਵੇਖਦੇ ਫਰਨੀਚਰ ਦੇ ਗੁਦਾਮ ਨੂੰ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਕੌਂਸਲਰ ਗੁਰਸੇਵਕ ਗੋਲੂ ਨੇ ਕੀਤੀ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਇਸ ਮੌਕੇ ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਦੀ ਮਾਲੀ ਮਦਦ ਕਰੇ ਕਿਉਂਕਿ ਇਨਾ ਦਾ ਗੁਜ਼ਾਰਾ ਇਸ ਦੇ ਹੀ ਸਿਰ ਤੇ ਚਲਦਾ ਸੀ। ਇਸ ਮੌਕੇ ਫਾਇਰ ਕਰਮਚਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਮੌਕੇ ਤੇ ਫਾਇਰ ਦੱਸਤੇ ਲੈ ਕੇ ਪਹੁੰਚੇ ਪਰ ਅੱਗ ਬਹੁਤ ਭਿਆਨਕ ਸੀ ਅਤੇ ਹੁਣ ਅਸੀਂ ਅੱਗ ਤੇ ਕਾਬੂ ਪਾ ਲਿਆ ਅਤੇ ਤਿੰਨ ਤੋਂ ਲੈ ਕੇ ਚਾਰ ਫਾਇਰ ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ । ਪੁਲਸ ਜਾਂਚ ਅਧਿਕਾਰੀ ਨੇ ਕੀ ਦੱਸਿਆ ਇਸ ਮੌਕੇ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕੀ ਜਦੋਂ ਮੈਨੂੰ ਪਤਾ ਲੱਗਿਆ ਕਿ ਬਹੁਤ ਜਿਆਦਾ ਧੂਆਂ ਉੱਠ ਰਿਹਾ ਹੈ ਤਾਂ ਮੈਂ ਮੌਕੇ ਤੇ ਆਪਣੀ ਗੱਡੀ ਤੇ ਪਹੁੰਚਿਆ ਤਾਂ ਅੱਗ ਬਹੁਤ ਭਿਆਨਕ ਸੀ ਅਤੇ ਮੈਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਹੁਣ ਅੱਗ ਤੇ ਕਾਬੂ ਪਾ ਲਿਆ ਹੈ ਇਹ ਅੱਗ ਕਿਵੇਂ ਲੱਗੀ ਇਹ ਜਾਂਚ ਦਾ ਵਿਸ਼ਾ ਹੈ ਪਰ ਨੁਕਸਾਨ ਬਹੁਤ ਜਿਆਦਾ ਹੋਇਆ ਹੈ।
