post

Jasbeer Singh

(Chief Editor)

Patiala News

ਮਜਦੂਰ ਜਮਾਤ ਦੇ ਸੰਘਰਸ਼ਾਂ ਦਾ ਪ੍ਰਤੀਕ ਮਈ ਦਿਹਾੜਾ ਮਨਾਇਆ ਗਿਆ

post-img

ਮਜਦੂਰ ਜਮਾਤ ਦੇ ਸੰਘਰਸ਼ਾਂ ਦਾ ਪ੍ਰਤੀਕ ਮਈ ਦਿਹਾੜਾ ਮਨਾਇਆ ਗਿਆ ਪਟਿਆਲਾ, 1 ਮਈ : ਅੱਜ ਇੱਥੇ ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਵੱਲੋਂ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ ਮੁੱਖ ਗੇਟ ਦੇ ਸਾਹਮਣੇ ਵਰਕਰਾਂ ਦੀ ਭਰਵੀਂ ਇਕੱਤਤਰਤਾ ਕਰਕੇ ਮਜਦੂਰ ਜਮਾਤ ਦੇ ਸੰਘਰਸ਼ਾਂ ਦਾ ਪ੍ਰਤੀਕ ਮਈ ਦਿਹਾੜਾ ਮਨਾਇਆ ਗਿਆ । ਪਹਿਲਾਂ ਯੂਨੀਅਨ ਦੇ ਮੁੱਖ ਦਫਤਰ ਤੇ ਝੰਡਾ ਝਲਾਉਣ ਉਪਰੰਤ ਮਹਿਕਮਾ ਪੀ. ਆਰ. ਟੀ. ਸੀ. ਦੇ ਗੇਟ ਤੇ ਯੂਨੀਅਨ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਝੰਡਾ ਲਹਿਰਾਇਆ ਤਾਂ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਨਾਂ ਤੇ ਨਾਅਰੇ ਬੁਲੰਦ ਕੀਤੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅਤੇ ਅੱਜ ਦੇ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਰਪੋਰੇਟਾਂ ਦੀ ਕੱਠਪੁੱਤਲੀ ਬਣਕੇ ਖੜੀਆਂ ਕੀਤੀਆਂ ਗਈਆਂ ਵਿਕਰਾਲ ਰੂਪੀ ਚੁਣੌਤੀਆਂ ਦਾ ਲੇਖਾ ਜ਼ੋਖਾ ਕਰਨ ਲਈ ਗੇਟ ਉਪਰ ਇਕੱਠੇ ਹੋਏ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ (ਏਟਕ) ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਹੇਅ ਮਾਰਕੀਟ ਦੇ ਖੂਨੀ ਸਾਕੇ ਉਪਰੰਤ ਮਜਦੂਰਾਂ ਦੇ ਅੱਠ ਆਗੂਆਂ ਵਿਰੁੱਧ ਕਤਲ ਅਤੇ ਹੋਰ ਜੁਰਮਾਂ ਅਧੀਨ ਮੁਕਦਮੇ ਦਰਜ ਕਰਕੇ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕੀਤੇ ਗਏ ਅਲਬਰਟ ਪਾਰਸਨ, ਅਡਾਲਫ ਫਿਸ਼ਰ, ਸ਼ੈਮੂਅਲ ਫੀਲਡਨ ਅਤੇ ਜਾਰਜ ਏਂਜਲ ਨੂੰ ਸਮੇਤ ਉਸ ਸਮੇਂ ਦੇ ਸੰਘਰਸ਼ਾਂ ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਈ ਦਿਹਾੜੇ ਦੇ ਸਮੁੱਚੇ ਇਤਿਹਾਸ ਤੇ ਸੰਖੇਪ ਵਿੱਚ ਚਾਨਣਾ ਪਾਇਆ । ਧਾਲੀਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਇਤਿਹਾਸ ਦਾ ਹੀ ਸਿੱਟਾ ਸੀ ਕਿ ਅਨੇਕਾਂ ਲੇਬਰ ਕਾਨੂੰਨ ਕਿਰਤੀਆਂ ਦੇ ਹੱਕ ਵਿੱਚ ਬਣਕੇ ਹੋਂਦ ਵਿੱਚ ਆਏ। ਮਜਦੂਰਾਂ ਤੋਂ 16—16 ਘੰਟੇ ਕੰਮ ਲੈਣ ਦਾ ਜੁਲਮ ਬੰਦ ਕਰਵਾਕੇ 8 ਘੰਟੇ ਡਿਊਟੀ ਦਾ ਕਾਨੂੰਨ ਬਣਵਾਇਆ ਗਿਆ। ਪਰ ਵਰਤਮਾਨ ਸਮੇਂ ਵਿੱਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਸਮੇਤ ਸਾਡੇ ਆਪਣੇ ਦੇਸ਼ ਵਿੱਚ ਸਰਕਾਰਾਂ ਕਾਰਪੋਰੇਟਾਂ ਦੀਆਂ ਲੋਟੂ ਮਨਮਰਜੀਆਂ ਦੇ ਅਨੁਕੂਲ ਮਜਦੂਰ ਵਿਰੋਧੀ ਕਾਨੂੰਨ ਲਿਆ ਰਹੀ ਹੈ । 29 ਲੇਬਰ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡਜ਼ ਬਣਾ ਦਿੱਤੇ ਗਏ ਹਨ। ਜਿਨ੍ਹਾਂ ਰਾਹੀਂ ਮਜਦੂਰਾਂ ਦੀ ਲੁੱਟ ਦੇ ਦਰਵਾਜੇ ਖੋਲ ਦਿੱਤੇ ਹਨ। ਉਜਰਤਾਂ ਜਾਮ, ਯੂਨੀਅਨ ਸਰਗਰਮੀਆਂ ਤੇ ਰੋਕ, ਹੜਤਾਲ ਦਾ ਹੱਕ ਖੋਹਣਾ, ਠੇਕੇਦਾਰੀ ਅਤੇ ਆਊਟ ਸੋਰਸ ਸਿਸਟਮ ਰਾਹੀਂ ਲੁੱਟ, ਪੈਨਸ਼ਨ ਦਾ ਹੱਕ ਖਤਮ ਕਰਨਾ, ਟਰੇਡ ਯੂਨੀਅਨ ਅਧਿਕਾਰ ਖਤਮ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ । ਪੀ. ਆਰ. ਟੀ. ਸੀ. ਦੀ ਹਾਲਤ ਬਾਰੇ ਉਹਨਾਂ ਕਿਹਾ ਕਿ ਵਰਕਰਾਂ ਨੂੰ ਤਨਖਾਹ-ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ, ਕੰਟਰੈਕਟ / ਆਊਟ ਸੋਰਸ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ । ਇਸ ਸਰਕਾਰ ਦੇ ਸਾਰੇ ਸਮੇਂ ਵਿੱਚ ਇੱਕ ਵੀ ਨਹੀਂ ਬਸ ਨਹੀਂ ਖਰੀਦੀ ਗਈ। ਵਰਕਰਾਂ ਦੇ 70 ਕਰੋੜ ਰੁਪਏ ਦੇ ਬਕਾਏ ਲੰਮੇ ਸਮੇਂ ਤੋਂ ਪੈਡਿੰਗ ਪਏ ਹਨ ਅਤੇ ਅੰਤ ਵਿੱਚ ਮਜਦੂਰਾਂ ਨੂੰ ਭਵਿੱਖ ਦੇ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਹੋਰ ਆਗੂਆਂ ਨੇ ਮਈ ਦਿਹਾੜੇ ਦੇ ਇਕੱਠ ਨੂੰ ਸੰਬੋਧਨ ਕੀਤਾ । ਉਨ੍ਹਾਂ ਵਿੱਚ ਸੁਖਦੇਵ ਰਾਮ ਸੁੱਖੀ, ਕਰਮਚੰਦ ਗਾਂਧੀ, ਰਮੇਸ਼ ਕੁਮਾਰ, ਉਤਮ ਸਿੰਘ ਬਾਗੜੀ, ਗੁਰਵਿੰਦਰ ਸਿੰਘ ਗੋਲਡੀ ਅਤੇ ਪ੍ਰਮਜੀਤ ਸਿੰਘ ਸ਼ਾਮਲ ਸਨ ।

Related Post