
ਨਿਸ਼ਕਾਮ ਸੇਵਾ ਕਲੱਬ ਨੇ ਮਿਹਨਤਕਸ਼ ਮਜ਼ਦੂਰਾਂ ਨਾਲ ਅੰਤਰਰਾਸ਼ਟਰੀ ਮਈ ਦਿਵਸ ਮਨਾਇਆ : ਨੌਲੱਖਾ
- by Jasbeer Singh
- May 1, 2025

ਨਿਸ਼ਕਾਮ ਸੇਵਾ ਕਲੱਬ ਨੇ ਮਿਹਨਤਕਸ਼ ਮਜ਼ਦੂਰਾਂ ਨਾਲ ਅੰਤਰਰਾਸ਼ਟਰੀ ਮਈ ਦਿਵਸ ਮਨਾਇਆ : ਨੌਲੱਖਾ ਪਟਿਆਲਾ, 1 ਮਈ 2025 : ਪਟਿਆਲਾ 22ਨੰਬਰ ਪਾਠਕ ਵਿਖੇ ਮਈ ਦਿਵਸ ਨੂੰ ਮਨਾਉਂਦੇ ਹੋਏ ਐਨ ਐਸ਼ ਨੌਲੱਖਾ ਪ੍ਰਧਾਨ ਨਿਸ਼ਕਾਮ ਸੇਵਾ ਕਲੱਬ ਰਜਿ.ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀਆਂ ਕੰਪਨੀਆਂ ਦੇ ਮਾਲਕਾਂ ਨੇ ਆਪਣੀ ਮਨਮਰਜ਼ੀ ਨਾਲ 15-15 ਘੰਟੇ ਕੰਮ ਲੈਣਾ ਸ਼ੁਰੂ ਕਰ ਦਿੱਤਾ । ਮਜ਼ਦੂਰਾਂ ਨੇ ਕੰਪਨੀ ਮਾਲਕਾਂ ਖਿਲਾਫ ਮੁਜ਼ਾਹਰੇ ਅਤੇ ਵਿਦਰੋਹ ਕੀਤਾ । ਕੰਪਨੀਆਂ ਦੇ ਮਾਲਕ ਇਸ ਗੱਲ ਨੂੰ ਭੁੱਲ ਹੀ ਗਏ ਸਨ ਕੇ ਕਿਸੇ ਵੀ ਦੇਸ਼, ਸਮਾਜ, ਸੰਸਥਾ ਅਤੇ ਉਦਯੋਗ ਦੇ ਵਿਕਾਸ ਵਿੱਚ ਮਜ਼ਦੂਰਾਂ ਅਤੇ ਮੇਹਨਤਕਸ਼ ਲੋਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ । ਮਜ਼ਦੂਰਾਂ ਦੀ ਵਜ੍ਹਾ ਕਰਕੇ ਹੀ ਅੱਜ ਦੁਨੀਆਂ ਭਰ ਦੇ ਦੇਸ਼ਾਂ ਦਾ ਵਿਕਾਸ ਹੋਇਆ । ਭਾਰਤ ਵਿਚ ਇੱਕ ਮਈ 1886 ਨੂੰ ਕੰਪਨੀ ਮਾਲਕਾਂ ਦੀ ਮਨਮਰਜ਼ੀ ਦੇ ਖਿਲਾਫ ਮਜ਼ਦੂਰਾਂ ਨੇ ਅੱਠ ਘੰਟੇ ਕੰਮ ਕਰਨ ਦੀ ਮੰਗ ਉਠਾਈ ਜਦੋਂ ਨਾਂ ਮੰਨੀ ਤਾਂ ਮਜ਼ਦੂਰ ਯੂਨੀਅਨ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਅਤੇ ਕੰਮ ਬੰਦ ਕਰਕੇ ਅਮਰੀਕਾ ਦੇ ਸ਼ਹਿਰ ਸੀਕਾਗੋ ਵਿਚ ਹੜਤਾਲ ਕਰ ਦਿੱਤੀ ਅਜੇ ਹੜਤਾਲ ਚੌਥੇ ਦਿਨ ਵਿਚ ਸੀ ਕਿ ਉਥੇ ਇੱਕ ਜੋਰਦਾਰ ਬੰਬ ਧਮਾਕਾ ਹੋਇਆ ਜਿਸ ਨਾਲ ਸ਼ਾਂਤ ਮਈ ਚਲ ਰਹੇ ਧਰਨੇ ਵਿੱਚ ਜ਼ੋਰਦਾਰ ਹਲਚਲ ਪੈਦਾ ਹੋ ਗਈ ਅਤੇ ਚਾਰੇ ਪਾਸੇ ਦਹਿਸ਼ਤ ਭਰਿਆ ਮਹੌਲ ਬਣ ਗਿਆ ਪਰ ਮਜ਼ਦੂਰ ਆਪਣੀਆਂ ਮੰਗ ਤੋਂ ਪਿੱਛੇ ਨਹੀਂ ਹਟੇ ਆਪਣਾ ਸ਼ਾਂਤ ਮਈ ਰੋਸ ਪ੍ਰਦਰਸ਼ਨ ਜਾਰੀ ਰੱਖਿਆ।ਸਰਕਾਰ ਨੇ ਮਜ਼ਦੂਰਾਂ ਨੂੰ ਖਦੇੜਨ ਲਈ ਉਥੇ ਦੀ ਪੁਲਿਸ ਤੋਂ ਇਨ੍ਹਾਂ ਉਪਰ ਅੰਧਾ ਧੁੰਦ ਗੋਲੀਆਂ ਚਲਵਾਈਆਂ, ਜਿਸ ਨਾਲ ਦਰਜਨਾਂ ਮਜ਼ਦੂਰ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋਏ।ਜ਼ਾਲਮ ਕੰਪਨੀ ਮਾਲਕਾਂ ਦੇ ਖਿਲਾਫ ਚਲ ਰਹੇ ਵਿਦਰੋਹ ਨੂੰ ਭਾਂਵਕੇ ਸਰਕਾਰ ਨੇ ਮੇਹਨਤਕਸ਼ ਮਜ਼ਦੂਰਾਂ ਦੀ ਅੱਠ ਘੰਟੇ ਕੰਮ ਕਰਨ ਦੀ ਮੰਗ ਨੂੰ ਸਵੀਕਾਰ ਲਿਆ । ਇਸੇ ਕਰਕੇ ਸੀਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਈ ਦਿਵਸ ਮਨਾਉਣ ਜਾਦਾ ਅਤੇ ਇਸ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ।ਅੱਜ ਮਈ ਦਿਵਸ ਨੂੰ 80ਮੁਲਕਾ ਵਿੱਚ ਮਨਾਇਆ ਜਾ ਰਿਹਾ ਹੈ ਪਰ ਭਾਰਤ ਵਿਚ ਇਸ ਦਿਵਸ ਨੂੰ ਯੂਨੀਅਨ ਲੀਡਰ ਕਾਮਰੇਡ ਸਿੰਗਾਰਵੇਲੁ ਚਿਟਆਰ ਵੱਲੋਂ 1923ਨੂੰ ਚੰਨਈ ਦੇ ਮਦਰਾਸ ਹਾਈਕੋਰਟ ਸਾਹਮਣੇ ਪ੍ਰਦਰਸ਼ਨ ਕਰਕੇ ਪ੍ਰਸਤਾਵ ਪਾਸ ਕੀਤਾ ਕੇ ਹਰ ਸਾਲ ਸ਼ਹੀਦੀ ਦਿਹਾੜੇ ਵੱਜੋ ਮਨਾਇਆ ਜਾਵੇ ਅਤੇ ਸਰਕਾਰੀ ਛੁੱਟੀ ਕੀਤੀ ਜਾਵੇ ਪਰ ਅੱਜ ਇਸ ਨੂੰ ਵਿਦਰੋਹ ਦਿਵਸ ਦੀ ਜਗ੍ਹਾ ਮਜ਼ਦੂਰ ਦਿਵਸ ਵਜੋਂ ਮਨਾਇਆ ਜਾ ਰਿਹਾ । ਐਨ. ਐਸ. ਨੌਲੱਖਾ ਅਤੇ ਗੁਰਚਰਨ ਸਿੰਘ ਖਾਲਸਾ ਨੇ ਮਹਿਨਤਕਸ ਮਜ਼ਦੂਰਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਣ ਲਈ ਇਸ ਦਿਵਸ਼ ਤੇ ਅਪੀਲ ਕਰਦਾ ਹੈ ਕੇ ਅੱਜ ਦੇ ਹਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਹਰ ਤਰ੍ਹਾਂ ਦੇ ਮੇਹਨਤਕਸ਼ ਮਜ਼ਦੂਰਾਂ ਤੇ ਤਸ਼ੱਦਦ ਕਰਨ ਦੀ ਜਗ੍ਹਾ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮਨਿਆਂ ਜਾਵੇ, ਜਿਸ ਨਾਲ ਮਾਨਵਤਾ ਦਾ ਭਲਾ ਹੋਵੇਗਾ ਅਤੇ ਪੰਜਾਬ ਵਿਦਰੋਹ ਦੀ ਥਾਂ ਤਰੱਕੀ ਵੱਲ ਵੱਧੇਗਾ । ਮਈ ਦਿਵਸ ਤੇ ਸੀਕਾਗੋ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ । ਅਸ਼ਵਨੀ ਸ਼ਰਮਾ ਦੁਲੱਦੀ, ਗੁਰਦੇਵ ਸਿੰਘ, ਅਜੈਬ ਸਿੰਘ, ਕੇਵਲ ਸਿੰਘ, ਪਿਆਰਾ ਸਿੰਘ, ਭੁਪਿੰਦਰ ਸਿੰਘ,ਜਗਤਾਰ ਸਿੰਘ, ਜਗਦੀਸ਼ ਸਿੰਘ, ਸੁਰਜੀਤ ਸਿੰਘ ਅਤੇ ਮਨੋਜ਼ ਕੁਮਾਰ ਆਦਿ ।