
ਮਈ ਦਿਹਾੜੇ ਨੂੰ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਸਰਕਲ ਦਫਤਰ ਅੱਗੇ ਧਰਨਾ ਲਗਾ ਕੇ ਮਨਾਇਆ
- by Jasbeer Singh
- May 1, 2025

ਮਈ ਦਿਹਾੜੇ ਨੂੰ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਸਰਕਲ ਦਫਤਰ ਅੱਗੇ ਧਰਨਾ ਲਗਾ ਕੇ ਮਨਾਇਆ ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਰਕਲ ਸਕੱਤਰ ਬਿਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਯੂਨੀਅਨ ਪਾਵਰ ਕਮ ਟਰਾਂਸਕੋ ਠੇਕਾ ਕਾਮਾ ਯੂਨੀਅਨ, ਜਲ ਸਪਲਾਈ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਪੈਸਕੋ ਪੀ.ਐਸ.ਪੀ.ਐਲ. ਕੰਟਰੈਕਟਰ ਯੂਨੀਅਨ ਨੇ ਸਾਂਝੇ ਤੌਰ ਤੇ ਮਈ ਦਿਹਾੜਾ ਮਨਾਇਆ ਗਿਆ। ਇਸ ਮਈ ਦਿਹਾੜੇ ਨੂੰ ਨਿਜੀਕਰਨ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਸਾਰੇ ਬੁਲਾਰਿਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਅਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਟੀ.ਐਸ.ਯੂ. ਵਲੋਂ ਵਿਜੇ ਦੇਵ, ਜਤਿੰਦਰ ਚੱਢਾ, ਜ਼ੋਗਿੰਦਰ ਮੋਜੀ, ਇੰਦਰਜੀਤ ਸਿੰਘ, ਕਰਮਜੀਤ ਸਿੰਘ, ਭਗਵਾਨ ਸਿੰਘ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਦੇਵ ਘੱਗਾ, ਬਲਰਾਜ ਜ਼ੋਸ਼ੀ, ਦਵਿੰਦਰ ਸਿੰਘ ਸੀਲ, ਠੇਕਾ ਕਾਮਾ ਯੂਨੀਅਨ ਵਲੋਂ ਦਿਲਪ੍ਰੀਤ ਸਿੰਘ, ਬਿਕਰ ਖਾਨ, ਜਲ ਸਪਲਾਈ ਯੂਨੀਅਨ ਵੱਲੋਂ ਹਾਕਮ ਸਿੰਘ ਧਨੇਠਾ, ਵਰਿੰਦਰ ਸਿੰਘ ਮੋਮੀ, ਪੈਸਕੋ ਵੱਲੋਂ ਸੰਦੀਪ ਖਤਰੀ ਨੇ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਮਹਿਕਮੇ ਵਿੱਚ ਨਿਜੀਕਰਨ ਦੀ ਨੀਤੀ ਲਾਗੂ ਕੀਤੀ ਗਈ ਤਾਂ ਸਾਰੇ ਇਕੱਠੇ ਹੋ ਕੇ ਇਸ ਨੀਤੀ ਦਾ ਵਿਰੋਧ ਕਰਨਗੇ। ਇੱਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਬਿਜਲੀ ਬੋਰਡ ਵਿੱਚ ਨਿਜੀਕਰਨ ਵਿਰੁੱਧ ਲੜਦੇ ਦੋ ਕਾਮਿਆਂ ਬਨਾਰਸੀ ਦਾਸ ਅਤੇ ਰਾਮ ਸਿੰਘ ਨੂੰ ਕੋਰਟ ਦੇ ਫੈਸਲੇ ਅਨੁਸਾਰ ਬਹਾਲ ਕਰਕੇ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾਣ। ਬਾਅਦ ਵਿੱਚ ਸਰਕਲ ਦਫਤਰ ਪਟਿਆਲਾ ਤੋਂ ਪੁਰਾਣੇ ਬੱਸ ਸਟੈਂਡ ਤੱਕ ਵਿਸ਼ਾਲ ਮਾਰਚ ਵੀ ਕੀਤਾ ਗਿਆ।