

ਘੱਟੋ-ਘੱਟ ਬੁਢਾਪਾ ਪੈਨਸ਼ਨ ਹੋਵੇ 10,000 ਰੁਪਏ-ਮੇਜਰ ਮਲਹੋਤਰਾ ਮਜ਼ਦੂਰ ਦਿਵਸ ‘ਤੇ ਚੁੱਕੀ ਅਵਾਜ ਪਟਿਆਲਾ, 1 ਮਈ 2025 : ਅੱਜ ਮਜ਼ਦੂਰ ਦਿਵਸ ‘ਤੇ ਤ੍ਰਿਪੜੀ ਦੇ ਲੇਬਰ ਚੋਂਕ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਅਤੇ ਉਬਾਈ ਬੁਲਾਰੇ ਮੇਜਰ ਆਰ ਪੀ ਐਸ ਮਲਹੋਤਰਾ ਨੇ ਕਿਹਾ ਕਿ ਦੇਸ਼ ਦੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ। ਪੂੰਜੀਵਾਦੀ ਤਾਕਤਾਂ ਮਜਦੂਰ ਵਰਗ ਦਾ ਸ਼ੋਸ਼ਣ ਕਰ ਰਹੀਆਂ ਹਨ ਜਿਸ ਕਾਰਣ ਮਜ਼ਦੂਰ ਗਰੀਬੀ ਦਾ ਜੀਵਨ ਬਤੀਤ ਕਰਣ ਨੂੰ ਮਜਬੂਰ ਹਨ ਜਦੋਂਕਿ ਪੂੰਜੀਵਾਦੀ ਲੋਕ ਅਮੀਰ ਤੋਂ ਅਮੀਰ ਹੋ ਰਹੇ ਹਨ ਅਤੇ ਵਿਲਾਸਤਾ ਦਾ ਜੀਵਨ ਬਤੀਤ ਕਰ ਰਹੇ ਹਨ । ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵੀ ਅਪਣਾ ਰਾਜਧਰਮ ਭੁੱਲ ਕੇ ਗਰੀਬਾਂ ਦੀ ਥਾਂ ਅਮੀਰਾਂ ਦੇ ਹਜਾਰਾਂ ਕਰੋੜ ਦੇ ਕਰਜ਼ੇ ਮਾਫ਼ ਕਰ ਰਹੀਆਂ ਹਨ ਅਤੇ ਬਹੁਤੇ ਮਜ਼ਦੂਰਾਂ ਨੂੰ ਨਾ ਤਾਂ ਪੂਰਾ ਮਿਹਨਤਾਨਾ ਮਿਲ ਰਿਹਾ ਹੈ ਅਤੇ ਨਾ ਹੀ ਬਿਮਾਰ ਯਾਂ ਜ਼ਖ਼ਮੀ ਹੋਣ ‘ਤੇ ਇਲਾਜ ਯਾਂ ਉਸ ਦੌਰਾਨ ਤਨਖਾਹ ਮਿਲਦੀ ਹੈ ਅਤੇ ਨਾ ਹੀ ਕੰਮ ਦੌਰਾਨ ਮੌਤ ਹੋਣ ‘ਤੇ ਕੋਈ ਬੀਮਾ ਯਾਂ ਪਰਿਵਾਰਕ ਪੈਨਸ਼ਨ ਮਿਲਦੀ ਹੈ । ਮੇਜਰ ਮਲਹੋਤਰਾ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੁੰ ਮਜ਼ਦੂਰਾਂ ਦਾ ਰਜਿਸਟ੍ਰੇਸ਼ਨ ਲਾਜ਼ਮੀ ਕਰਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਨੂੰ ਸਟਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ਅਤੇ ਪੂਰੇ ਦੁਸ਼ ਵਿੱਚ ਬੁਢਾਪਾ, ਵਿਧਵਾ ਅਤੇ ਅਪੰਗਤਾ ਪੈਨਸ਼ਨ ਘੱਟੋ-ਘੱਟ 10,000/- ਹਜ਼ਾਰ ਰੁਪਏ ਹੋਵੇ ਤਾਂ ਕਿ ਦੇਸ਼ ਦੇ ਆਮ ਲੋਕਾਂ ਦਾ ਬੁਢਾਪਾ ਇੱਜ਼ਤ ਮਾਣ ਨਾਲ ਬਤੀਤ ਹੋ ਸਕੇ । ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੇ ਨਾਲ ਸ. ਬਲਦੇਵ ਸਿੰਘ ਹਾਜੀਮਾਜਰਾ, ਸ. ਕਰਮਜੀਤ ਸਿੰਘ ਬਾਸੀ–ਜਾਇਂਟ ਸੈਕਟਰੀ ਕਿਸਾਨ ਵਿੰਗ ਆਪ, ਲੇਬਰ ਆਗੂ ਗੁਰਵਿੰਦਰ ਸ਼ਰਮਾ, ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਸ. ਪਰਮਜੀਤ ਸਿੰਘ ਅਤੇ ਸ. ਗੁਰਕੀਰਤ ਸਿੰਘ ਮੌਜੂਦ ਸਨ। ਸ. ਗੁਰਕੀਰਤ ਸਿੰਘ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਉੱਤੇ ਚਾਨਣਾ ਪਾਇਆ ।