ਫਿਲਮ ‘ਐਮਰਜੈਂਸੀ’ ਦਾ ਟ੍ਰੇਲਰ ਰਿਲੀਜ਼ ਤੇ ਕਰਨ ਲਈ ਮੀਡੀਆ ਚੈਨਲ ਜ਼ੀ.ਸਟੂਡੀਓ /ਅਭਿਨੇਤਰੀ ਕੰਗਨਾ ਰਣੌਤ ਨਾਲ ਸਾਰੀ ਫਿਲਮ
- by Jasbeer Singh
- August 27, 2024
ਫਿਲਮ ‘ਐਮਰਜੈਂਸੀ’ ਦਾ ਟ੍ਰੇਲਰ ਰਿਲੀਜ਼ ਤੇ ਕਰਨ ਲਈ ਮੀਡੀਆ ਚੈਨਲ ਜ਼ੀ.ਸਟੂਡੀਓ /ਅਭਿਨੇਤਰੀ ਕੰਗਨਾ ਰਣੌਤ ਨਾਲ ਸਾਰੀ ਫਿਲਮ ਕਾਸਸਟ ਨੂੰ ਕਾਨੂੰਨੀ ਨੋਟਿਸ ਭੇਜਿਆ ਫ਼ਤਹਿਗੜ੍ਹ ਸਾਹਿਬ : ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ‘ਐਮਰਜੈਂਸੀ’ ਦਾ ਟ੍ਰੇਲਰ ਰਿਲੀਜ਼ ਤੇ ਕਰਨ ਲਈ ਮੀਡੀਆ ਚੈਨਲ ਜ਼ੀ.ਸਟੂਡੀਓ /ਅਭਿਨੇਤਰੀ ਕੰਗਨਾ ਰਣੌਤ ਨਾਲ ਸਾਰੀ ਫਿਲਮ ਕਾਸਸਟ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ‘ਐਮਰਜੈਂਸੀ"’ ਦੇ ਟ੍ਰੇਲਰ ਰਿਲੀਜ਼ ਹੋਣ ਨਾਲ ਸਿੱਖ ਸੰਗਤਾਂ ``ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਈ ਥਾਵਾਂ ``ਤੇ ਤਾਂ ਇਸ ਟ੍ਰੇਲਰ ਰਿਲੀਜ਼ ਹੋਣ ਨਾਲ ਧਰਨੇ ਵੀ ਦੇਖਣ ਨੂੰ ਮਿਲੇ ਹਨ। ਸਿ਼ਕਾਇਤਕਰਤਾ ਅਮਨਦੀਪ ਸਿੰਘ ਕਲਸੀ ਵਲੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਨੂੰ ਵੀ ਇਸ ਨੋਟਿਸ ``ਚ ਸ਼ਾਮਿਲ ਕੀਤਾ ਗਿਆ। ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੇਸ਼ ਦੀ ਕਾਨੂੰਨ ਵਿਵਸਥਾ,ਅਮਨ ਸ਼ਾਂਤੀ ਭੰਗ ਹੋਣ ਦਾ ਪੂਰਾ ਖਦਸ਼ਾ ਹੈ।
