
National
0
ਕਰਮਚਾਰੀ ਰਾਜ ਬੀਮਾ ਨਿਗਰਮ ਦੀ ਮੈਡੀਕਲ ਲਾਭ ਕੌਂਸਲ ਆਯੁਸ਼ਮਾਨ ਭਾਰਤ ਪੀ. ਐੱਮ. ਜਨ ਆਰੋਗਿਆ ਯੋਜਨਾ ਨਾਲ ਕਰਮਚਾਰੀ ਰਾਜ ਬੀਮ
- by Jasbeer Singh
- October 19, 2024

ਕਰਮਚਾਰੀ ਰਾਜ ਬੀਮਾ ਨਿਗਰਮ ਦੀ ਮੈਡੀਕਲ ਲਾਭ ਕੌਂਸਲ ਆਯੁਸ਼ਮਾਨ ਭਾਰਤ ਪੀ. ਐੱਮ. ਜਨ ਆਰੋਗਿਆ ਯੋਜਨਾ ਨਾਲ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਏਕੀਕਰਨ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ : ਕਰਮਚਾਰੀ ਰਾਜ ਬੀਮਾ ਨਿਗਰਮ (ਈ. ਪੀ. ਐੱਫ. ਓ.) ਦੀ ਮੈਡੀਕਲ ਲਾਭ ਕੌਂਸਲ ਨੇ ਸ਼ੁੱਕਰਵਾਰ ਨੂੰ ਆਯੁਸ਼ਮਾਨ ਭਾਰਤ ਪੀ. ਐੱਮ. ਜਨ ਆਰੋਗਿਆ ਯੋਜਨਾ (ਜੇ. ਏ. ਵਾਈ.) ਨਾਲ ਕਰਮਚਾਰੀ ਰਾਜ ਬੀਮਾ (ਈ. ਐੱਸ. ਆਈ.) ਯੋਜਨਾ ਦੇ ਏਕੀਕਰਨ ਨੂੰ ਮਨਜ਼ੂਰੀ ਦੇ ਦਿੱਤੀ।ਇਸਦਾ ਮਕਸਦ ਈ. ਪੀ. ਐੱਫ. ਓ. ਲਾਭਪਾਤਰੀਆਂ ਲਈ ਸਿਹਤ ਸੇਵਾ ਪਹੁੰਚ ਵਧਾਉਣਾ ਹੈ। ਕਿਰਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਦੋਵੇਂ ਯੋਜਨਾਵਾਂ ਦੇ ਏਕੀਕਰਨ ਦਾ ਫੈਸਲਾ ਮੈਡੀਕਲ ਲਾਭ ਕੌਂਸਲ ਦੀ 86ਵੀਂ ਬੈਠਕ ’ਚ ਲਿਆ ਗਿਆ।