
ਸਰਕਾਰ ਦੁਆਰਾ ਚਲਾਈ ਗਈ ਯੋਜਨਾਵਾਂ ਨੂੰ ਮਹਿਲਾਵਾਂ ਤੱਕ ਪਹੁੰਚਾਉਣ ਲਈ ਮੀਟਿੰਗਾਂ ਜਾਰੀ : ਰਮੇਸ਼ ਸਿੰਗਲਾ
- by Jasbeer Singh
- March 5, 2025

ਸਰਕਾਰ ਦੁਆਰਾ ਚਲਾਈ ਗਈ ਯੋਜਨਾਵਾਂ ਨੂੰ ਮਹਿਲਾਵਾਂ ਤੱਕ ਪਹੁੰਚਾਉਣ ਲਈ ਮੀਟਿੰਗਾਂ ਜਾਰੀ : ਰਮੇਸ਼ ਸਿੰਗਲਾ ਪਟਿਆਲਾ, 5 ਮਾਰਚ () : ਪੰਜਾਬ ਵਿਚ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਵਲੋਂ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਸਥਾਨਕ ਰਾਘੋਮਾਜਰਾ ਸਥਿਤ ਆਮ ਆਦਮੀ ਪਾਰਟੀ ਦੇ ਬਣਾਏ ਗਏ ਦਫ਼ਤਰ ਵਿੱਚ ਸਰਕਾਰ ਦੁਆਰਾ ਚਲਾਈ ਗਈ ਯੋਜਨਾਵਾਂ ਨੂੰ ਮਹਿਲਾਵਾਂ ਤੱਕ ਪਹੁੰਚਾਉਣ ਲਈ ਮੀਟਿੰਗਾਂ ਦੇ ਜਾਰੀ ਸਿਲਸਿਲੇ ਤਹਿਤ ਅੱਜ ਵੀ ਮੀਟਿੰਗ ਕੀਤੀ ਗਈ । ਮੀਟਿੰਗ ਵਿਚ ਲੋਕਾਂ ਦੀਆਂ ਸਮੱਸਿਆ ਸੁਣੀਆਂ ਅਤੇ ਔਰਤਾਂ ਦੀ ਸੁਰੱਖਿਆ, ਸਿੱਖਿਆ ਅਤੇ ਉਹਨਾਂ ਦੇ ਕੰਮ ਕਾਜ ਵਾਸਤੇ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।ਰਮੇਸ਼ ਸਿੰਗਲਾ ਨੇ ਕਿਹਾ ਕਿ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਸਮੱਸਿਆਵਾਂ ਦਾ ਹੱਲ ਕਰਨ ਨਾਲ ਨਾ ਕੇਵਲ ਆਰਥਿਕ ਵਿਕਾਸ ਹੋਵੇਗਾ ਬਲਕਿ ਦੇਸ਼ ਵੀ ਤਰੱਕੀ ਕਰੇਗਾ । ਰਮੇਸ਼ ਸਿੰਗਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਿੱਖਿਆ ਨੀਤੀ ਦੇ ਚਲਦਿਆਂ ਲੜਕੀਆਂ ਦੀ ਸਿੱਖਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਕੂਲਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਨੂੰ ਸੁਨਿਸ਼ਚਿਤ ਬਣਾਇਆ ਜਾ ਸਕੇ ਅਤੇ ਜੋ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਹੈ ਸਿੱਖਿਆ ਉਸ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੀ ਆਏ ਦਿਨ ਕੁਝ ਨਾ ਕੁਝ ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕੀਤਾ ਜਾ ਸਕੇ। ਇਥੇ ਹੀ ਬਸ ਨਹੀਂ ਨਾਰੀ ਸੁਰੱਖਿਆ ਵੱਲ ਵੀ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਇੱਕ ਸੁਰੱਖਿਅਤ ਮਾਹੌਲ ਬਣ ਸਕੇ ਅਤੇ ਔਰਤਾਂ ਆਜ਼ਾਦੀ ਨਾਲ ਇਧਰ ਉਧਰ ਆ ਜਾ ਸਕਣ ਤੇ ਬਿਨਾ ਸੰਕੋਚ ਤੋਂ ਕੰਮ ਕਰ ਸਕਣ । ਰਮੇਸ਼ ਸਿੰਗਲਾ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ ਅੱਜ ਉਸਦੇ ਪੂਰਾ ਕਰਨ ਵਿਚ ਖਰੀ ਉਤਰ ਰਹੀ ਹੈ, ਜਿਸਦੇ ਚਲਦਿਆਂ ਪੰਜਾਬ ਦੇ ਸਮੁੱਚੇ ਵਿਧਾਇਕ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਸਰਦਾਰ ਅਜੀਤ ਪਾਲ ਸਿੰਘ ਕੋਹਲੀ ਵਲੋਂ ਵੀ ਸਾਨੂੰ ਇਸ ਕੰਮ ਵਿੱਚ ਮਦਦ ਕੀਤੀ ਜਾ ਰਹੀ ਹੈ । ਆਮ ਆਦਮੀ ਪਾਰਟੀ ਨੇਤਾ ਰਮੇਸ਼ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਵੀ ਉਤਸ਼ਾਹਿਤ ਕਰਨ ਵਾਲੀ ਰੋਜ਼ਗਾਰ ਯੋਜਨਾਵਾਂ ਵਿੱਚ ਲਗਾਤਾਰ ਮਦਦ ਕਰ ਰਹੀ ਹੈ ਤਾਂ ਜੋ ਉਹ ਖੁਦ ਦਾ ਹੀ ਕੰਮ ਕਰ ਸਕਣ, ਜਿਸ ਲਈ ਤਕਨੀਕੀ ਸਿੱਖਿਆ ਜਾਰੀ ਹੈ ਤਾਂ ਜੋ ਜੀਵਨ ਪੱਧਰ ਉੱਚਾ ਚੱਕਿਆ ਜਾ ਸਕੇ । ਇਥੇ ਹੀ ਬਸ ਨਹੀਂ ਪਾਰਟੀ ਅਤੇ ਸਰਕਾਰ ਦੋਹਾਂ ਪਾਸੇ ਔਰਤਾਂ ਦੀ ਭਾਗੀਦਾਰੀ ਨੂੰ ਵੀ ਲਾਜ਼ਮੀ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਬਣਦਾ ਸਨਮਾਨ ਉਹਨਾਂ ਨੂੰ ਮਿਲ ਸਕੇ। ਰਮੇਸ਼ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਪੰਜਾਬ ਭਰ ਵਿੱਚ ਕੈਮਰੇ ਲਗਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।