post

Admin

(Chief Editor)

National

ਮਹਿਬੂਬਾ ਨੇ ਲਗਾਇਆ ਭਾਜਪਾ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰਨ

post-img

ਮਹਿਬੂਬਾ ਨੇ ਲਗਾਇਆ ਭਾਜਪਾ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰਨ ਦਾ ਦੋਸ਼ ਸ੍ਰੀਨਗਰ, 13 ਜੁਲਾਈ : ਪੀਪਲਜ਼ ਡੈਮੋਕਰੈਟਿਕ ਪਾਰਟੀ ਮੁਖੀ ਮਹਿਬੂਬਾ ਮੁਫ਼ੀ ਨੇ ਭਾਰਤੀ ਜਨਤਾ ਪਾਰਟੀ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰਨ ਦਾ ਦੋਸ਼ ਲਗਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਸਣੇ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂਆਂ ਨੇ ਅੱਜ ਦਾਅਵਾ ਕੀਤਾ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਉਹ 1931 ਵਿੱਚ ਅੱਜ ਹੀ ਦਿਨ ਡੋਗਰਾ ਸ਼ਾਸਕ ਦੀ ਸੈਨ ਹੱਥੋਂ ਮਾਰੇ ਗਏ 22 ਕਸ਼ਮੀਰੀ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ‘ਸ਼ਹੀਦਾਂ ਦੀਆਂ ਕਬਰਾਂ’ ਉੱਤੇ ਨਾ ਜਾ ਸਕਣ। ਹਾਲਾਂਕਿ, ਇਨ੍ਹਾਂ ਆਗੂਆਂ ਦੇ ਦਾਅਵਿਆਂ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਮੈਨੂੰ ਸ਼ੋਸ਼ਣ ਅਤੇ ਅਨਿਆਂ ਖ਼ਿਲਾਫ਼ ਕਸ਼ਮੀਰ ਦੇ ਬਦਲੇ ਅਤੇ ਸੰਘਰਸ਼ ਦੇ ਇਕ ਸਥਾਈ ਪ੍ਰਤੀਕ ਮਜ਼ਾਰ-ਏ-ਸ਼ੁਹਾਦਾ ਜਾਣ ਤੋਂ ਰੋਕਣ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਇਕ ਵਾਰ ਮੁੜ ਬੰਦ ਕਰ ਦਿੱਤੇ ਗਏ ਹਨ।’’ ਵੱਖਵਾਦ ਛੱਡ ਕੇ ਮੁੱਖ ਧਾਰਾ ਵਿੱਚ ਆਏ ਆਗੂ ਅਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਨੈਸ਼ਨਲ ਕਾਨਫ਼ਰੰ ਦੇ ਕਸ਼ਮੀਰ ਪ੍ਰਦੇਸ਼ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਵੀ ਪੁਲੀਸ ਨੇ ਬੰਦ ਕਰ ਦਿੱਤਾ ਹੈ।

Related Post

Instagram