
ਸ. ਮਨਿੰਦਰ ਸਿੰਘ ਦੀ ਮੌਤ ਤੇ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ
- by Jasbeer Singh
- May 28, 2025

ਸ. ਮਨਿੰਦਰ ਸਿੰਘ ਦੀ ਮੌਤ ਤੇ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਅੰਮ੍ਰਿਤਸਰ:- 28 ਮਈ ( ) ਸ. ਇੰਦਰਜੀਤ ਸਿੰਘ ਬਾਗੀ ਚੇਅਰਮੈਨ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਅਤੇ ਸਮੂੰਹ ਟਰੱਸਟੀ ਮੈਂਬਰ ਸਾਹਿਬਾਨ ਨੇ ਇੱਕ ਸੋਕ ਸਭਾ ਕਰਕੇ ਟਰੱਸਟ ਵਿਖੇ ਇੰਚਾਰਜ਼ ਵਜੋਂ ਕਾਰਜ ਕਰ ਰਹੇ ਸ. ਮੁਖਪਾਲ ਸਿੰਘ ਦੇ ਦਮਾਦ ਸ. ਮਨਿੰਦਰ ਸਿੰਘ ਦੀ ਭਰ ਜੁਆਨੀ ਵਿੱਚ ਅਚਨਚੇਤੀ ਹੋਈ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸਮੂੰਹ ਮੈਂਬਰਾਂ ਵੱਲੋਂ ਅਕਾਲ ਪੁਰਖ ਦੇ ਦਰ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਸ. ਮੁਖਪਾਲ ਸਿੰਘ ਨਾਲ ਸ. ਬਾਗੀ ਤੋਂ ਇਲਾਵਾ ਸ. ਰਘਬੀਰ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਭੁਪਿੰਦਰ ਸਿੰਘ ਗੱਦਲੀ, ਬੀਬੀ ਸ਼ਰਨਜੀਤ ਕੌਰ, ਭਾਈ ਸੁਖਵਿੰਦਰ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਅਵਤਾਰ ਸਿੰਘ ਦਿਓਲ, ਸ. ਜਸਵੰਤ ਸਿੰਘ ਠੇਕੇਦਾਰ ਇੰਗਲੈਂਡ ਆਦਿ ਨੇ ਸ. ਮੁਖਪਾਲ ਸਿੰਘ ਦੇ ਪਰਿਵਾਰ ਨਾਲ ਸੰਵੇਦਨ ਸ਼ੀਲਤਾ ਪ੍ਰਗਟ ਕੀਤੀ। ਸ. ਬੇਦੀ ਨੇ ਦਸਿਆ ਕਿ ਸ. ਮਨਿੰਦਰ ਸਿੰਘ ਦੇ ਨਮਿਤ 31 ਮਈ ਨੂੰ ਗੁ: ਸਾਹਿਬ ਭਾਈ ਵੀਰ ਸਿੰਘ ਹਾਲ ਵਿਖੇ ਅੰਤਿਮ ਅਰਦਾਸ ਗੁਰਮਤਿ ਸਮਾਗਮ ਹੋਵੇਗਾ।