
ਭਵਿੱਖ ਵਿੱਚ ਆਪਦਾਵਾਂ, ਜੰਗਾਂ, ਸਮੇਂ ਬਚਾਉ ਮਦਦ ਲਈ ਤਿਆਰੀ ਜ਼ਰੂਰੀ : ਡਾਕਟਰ ਨਰਿੰਦਰ ਕੁਮਾਰ
- by Jasbeer Singh
- May 28, 2025

ਭਵਿੱਖ ਵਿੱਚ ਆਪਦਾਵਾਂ, ਜੰਗਾਂ, ਸਮੇਂ ਬਚਾਉ ਮਦਦ ਲਈ ਤਿਆਰੀ ਜ਼ਰੂਰੀ : ਡਾਕਟਰ ਨਰਿੰਦਰ ਕੁਮਾਰ ਪਟਿਆਲਾ, 28 ਮਈ 2025 : ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪਤੀ ਵਿਖੇ ਐਨ ਐਸ ਐਸ ਅਤੇ ਸਿਕਿਉਰਟੀ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ, ਘਰੇਲੂ ਘਟਨਾਵਾਂ, ਦੌਰਾਨ ਆਪਣੇ ਘਰਾਂ, ਗਲ਼ੀ ਮੱਹਲਿਆ ਕਾਲੋਨੀਆਂ ਵਿਖੇ ਸਿਵਲ ਡਿਫੈਂਸ ਫਸਟ ਏਡ, ਫਾਇਰ ਸੇਫਟੀ, ਟੀਮਾਂ ਬਣਾਕੇ, ਪੀੜਤਾਂ ਦੀ ਸਹਾਇਤਾ ਕਰਨ ਦੇ ਟਰੇਨਿੰਗ ਪ੍ਰੋਗਰਾਮ ਜੰਗੀ ਪੱਧਰ ਤੇ ਚਲ ਰਹੇ ਹਨ। ਇਸੇ ਸਬੰਧ ਵਿੱਚ ਪ੍ਰਿੰਸੀਪਲ ਡਾਕਟਰ ਨਰਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਭਵਿੱਖ ਦੀਆਂ ਤਬਾਹੀਆਂ ਕਰਨ ਵਾਲੀਆਂ ਚਨੋਤੀਆ ਅਤੇ ਆਪਣੇ ਦੇਸ਼, ਸਮਾਜ ਦੀ ਸੁਰੱਖਿਆ, ਬਚਾਉ, ਮਦਦ ਲਈ ਤਿਆਰ ਹੋਣਾ ਚਾਹੀਦਾ ਹੈ। ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਇਨ੍ਹਾਂ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜੰਗਾਂ ਦੌਰਾਨ ਰਸਾਇਣਕ ਪ੍ਰਮਾਣੂ ਐਟਮੀ ਬੰਬਾਂ ਮਿਜ਼ਾਇਲਾਂ ਨਾਲ ਹੋਣ ਵਾਲੇ ਧਮਾਕਿਆਂ ਜ਼ਹਿਰੀਲੀਆਂ ਗੈਸਾਂ ਧੂੰਏਂ, ਰੋਸ਼ਨੀਆਂ ਤੋਂ ਬਚਣ ਲਈ ਜਮੀਨਾਂ, ਖਾਈਆਂ, ਬੰਕਰਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਜੰਗਾਂ, ਆਪਦਾਵਾਂ ਅਤੇ ਘਰਾਂ, ਫੈਕਟਰੀਆਂ, ਵਿਉਪਾਰਕ ਅਦਾਰਿਆਂ ਵਿਖੇ ਆਉਣ ਵਾਲੇ ਸਮੇਂ ਵਿੱਚ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਕਾਰਨ ਹੋਣ ਵਾਲੀਆਂ ਤਬਾਹੀਆਂ ਬਾਰੇ ਜਾਣਕਾਰੀ ਦਿੱਤੀ। ਸਾਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਅਜ ਤੋਂ ਹੀ ਟ੍ਰੇਨਿੰਗ, ਅਭਿਆਸ ਕਰਨੇ ਚਾਹੀਦੇ ਹਨ। ਕਾਕਾ ਰਾਮ ਵਰਮਾ ਵਲੋਂ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾ ਰਹੇ ਹਨ। ਐਨ ਐਸ ਐਸ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਵਾਲੀਆ, ਵਰਿੰਦਰਜੀਤ ਕੌਰ ਹਰਜੀਤ ਕੌਰ, ਕੋਚ ਇੱਦੂ ਅਤੇ ਦੂਜੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਸਾਨੂੰ ਅਮਨ ਸ਼ਾਂਤੀ, ਸਿਹਤ ਸੁਰੱਖਿਆ, ਖੁਸ਼ਹਾਲੀ ਲਈ, ਤਿਆਰ ਬਰ ਤਿਆਰ ਹੋਣ ਲਈ ਸਰਕਾਰਾਂ, ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਟ੍ਰੇਨਿੰਗ ਅਭਿਆਸ ਕਰਵਾਉਣੇ ਚਾਹੀਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.