post

Jasbeer Singh

(Chief Editor)

National

2 ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰੱਦ

post-img

2 ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰੱਦ ਨਵੀਂ ਦਿੱਲੀ, 15 ਦਸੰਬਰ 2025 : ਸਾਲ 2012 `ਚ ਮਹਾਰਾਸ਼ਟਰ `ਚ 2 ਸਾਲ ਦੀ ਇਕ ਬੱਚੀ ਦੀ ਅਗਵਾ ਕਰਨ ਪਿੱਛੋਂ ਜਬਰ-ਜ਼ਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੌਪਦੀ ਮੁਰਮੂ ਨੇ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਰਾਸ਼ਟਰਪਤੀ ਮੁਰਮੂ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਹੈ ਅਪੀਲ 25 ਜੁਲਾਈ 2022 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਮੁਰਮੂ ਵੱਲੋਂ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਅਪੀਲ ਹੈ। ਸੁਪਰੀਮ ਕੋਰਟ ਨੇ 3 ਅਕਤੂਬਰ, 2019 ਨੂੰ ਰਵੀ ਅਸ਼ੋਕ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਉਸ ਦਾ ਆਪਣੀਆਂ ਕਾਮ ਇੱਛਾਵਾਂ `ਤੇ ਕੋਈ ਕੰਟਰੋਲ ਨਹੀਂ ਸੀ ਤੇ ਉਸ ਨੇ ਆਪਣੀ ਸੈਕਸ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਸਾਰੀਆਂ ਕੁਦਰਤੀ, ਸਮਾਜਿਕ ਤੇ ਕਾਨੂੰਨੀ ਹੱਦਾਂ ਨੂੰ ਤਾਰ-ਤਾਰ ਕਰ ਦਿੱਤਾ ਸੀ । ਜਸਟਿਸ ਸੂਰਿਆਕਾਂਤ ਜੋ ਹੁਣ ਚੀਫ਼ ਜਸਟਿਸ ਹਨ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਦੋ ਅਤੇ ਇਕ ਦੇ ਬਹੁਮਤ ਮਤ ਦੇ ਅਨੁਪਾਤ ਨਾਲ ਕਿਹਾ ਸੀ ਕਿ ਉਸ ਵਿਅਕਤੀ ਨੇ ਇਕ ਅਜਿਹੀ ਜਿ਼ੰਦਗੀ ਨੂੰ `ਬੇਰਹਿਮੀ ਨਾਲ ਖਤਮ` ਕਰ ਦਿੱਤਾ ਜੋ ਅਜੇ ਖਿੜਨੀ ਬਾਕੀ ਸੀ । 2 ਸਾਲ ਦੀ ਬੱਚੀ ਵਿਰੁੱਧ ਗੈਰ-ਕੁਦਰਤੀ ਅਪਰਾਧ ਕਰਨ ਦਾ ਉਸ ਦਾ ਕਾਰਾ ਬੇਰਹਿਮੀ ਦੀ ਇਕ ਭਿਆਨਕ ਕਹਾਣੀ ਨੂੰ ਦਰਸਾਉਂਦਾ ਹੈ।

Related Post

Instagram