
ਮੋਹਾਲੀ ਦੇ ਪਿੰਡ ਕੁੰਬੜਾ `ਚ ਨਾਬਾਲਗ਼ ਦਾ ਕਤਲ, ਪਰਿਵਾਰ ਵੱਲੋਂ ਏਅਰਪੋਰਟ ਰੋਡ ਨੂੰ ਜਾਮ
- by Jasbeer Singh
- November 15, 2024

ਮੋਹਾਲੀ ਦੇ ਪਿੰਡ ਕੁੰਬੜਾ `ਚ ਨਾਬਾਲਗ਼ ਦਾ ਕਤਲ, ਪਰਿਵਾਰ ਵੱਲੋਂ ਏਅਰਪੋਰਟ ਰੋਡ ਨੂੰ ਜਾਮ ਮੋਹਾਲੀ : ਪੰਜਾਬ ਦੇ ਸ਼ਹਿਰ ਮੋਹਾਲੀ ਦੇ ਪਿੰਡ ਕੰੁਬੜਾ ਵਿਖੇ ਬੀਤੇ ਦਿਨ ਇੱਕ ਆਪਸੀ ਝੜਪ ਵਿਚ ਦੋ ਨਾਬਾਲਗਾਂ ਨੂੰ ਨਿਸ਼ਾਨਾ ਬਣਾ ਕੇ ਇਕ ਦਾ ਕਤਲ ਕਰ ਦਿੱਤਾ ਗਿਆ । ਗੁੱਸੇ ਵਿਚ ਇਨਸਾਫ਼ ਮੰਗਦੇ ਪਰਿਵਾਰ ਨੇ ਜ਼ੋਰਦਾਰ ਹੰਗਾਮਾ ਵੀ ਕੀਤਾ । ਅਸਲ ਵਿਚ ਮੋਹਾਲੀ ਵਿੱਚ ਇੱਕ ਨਬਾਲਿਗ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਏਅਰਪੋਰਟ ਰੋਡ ਨੂੰ ਜਾਮ ਕੀਤਾ ਗਿਆ । ਪੁਲਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਦੱਸਣਯੋਗ ਹੈ ਕਿ ਸੱਤ ਤੋਂ ਅੱਠ ਨੌਜਵਾਨਾਂ ਵੱਲੋਂ 2 ਨਬਾਲਿਗਾਂ ਤੇ ਹਮਲਾ ਕੀਤਾ ਗਿਆ, ਜਿਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ, ਦੂਜਾ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ । ਦੋਵਾਂ ਦੀ ਉਮਰ 16 17 ਸਾਲ ਦੀ ਸੀ । ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸੱਤ ਤੋਂ ਅੱਠ ਨੌਜਵਾਨ ਇਹਨਾਂ ਦੋ ਨਬਾਲਗ ਮੁੰਡਿਆਂ ਨੂੰ ਨਿਸ਼ਾਨਾ ਬਣਾਇਆ ਬਣਾ ਰਹੇ ਨੇ ਅਤੇ ਦੋਵੇਂ ਹੀ ਨਬਾਲਗ ਪ੍ਰਵਾਸੀ ਦੱਸੇ ਜਾ ਰਹੇ ਨੇ। ਮੋਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਇਹ ਖੂਨੀ ਵਾਰਦਾਤ ਹੋਈ। ਦੋਵਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ।