post

Jasbeer Singh

(Chief Editor)

National

ਨਾਬਾਲਗ ਵਲੋਂ ਇੰਟਰ ਕਾਲਜ ਦੇ ਬਾਥਰੂਮ ਵਿਚ ਕੈਮਰਾ ਲਗਾਉਣ ਦੀ ਸਿ਼ਕਾਇਤ ਦੇ ਚਲਦਿਆਂ ਨਾਬਾਲਗ ਦੇ ਪਿਤਾ ਨੂੰ ਹਿਰਾਸਤ ਵਿਚ ਲ

post-img

ਨਾਬਾਲਗ ਵਲੋਂ ਇੰਟਰ ਕਾਲਜ ਦੇ ਬਾਥਰੂਮ ਵਿਚ ਕੈਮਰਾ ਲਗਾਉਣ ਦੀ ਸਿ਼ਕਾਇਤ ਦੇ ਚਲਦਿਆਂ ਨਾਬਾਲਗ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਕੀਤੀ ਪੁੱਛਗਿੱਛ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂੁਬੇ ਉਤਰ ਪ੍ਰਦੇਸ਼ ਦੇ ਜਿ਼ਲਾ ਸੋਨਭੱਦਰ ਦੇ ਇਕ ਇੰਟਰ ਕਾਲਜ ਦੇ ਬਾਥਰੂਮ ਵਿੱਚ ਇਕ ਨਾਬਾਲਗ ਵੱਲੋਂ ਕਥਿਤ ਤੌਰ ’ਤੇ ਕੈਮਰਾ ਲਗਾਉਣ ਦੀ ਸ਼ਿਕਾਇਤ ਮਗਰੋਂ ਪੁਲਸ ਨੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ । ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਨਭੱਦਰ ਦੇ ਐੱਸ. ਐੱਸ. ਪੀ. ਕਾਲੂ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਗ੍ਰਾਮ ਧੁਰਿਆ ਸਥਿਤ ਸੁਤੰਤਰਤਾ ਸੰਗਰਾਮ ਸੈਨਾਨੀ ਬ੍ਰਹਮਦੇਵ ਇੰਟਰ ਕਾਲਜ ਦੇ ਕੁੜੀਆਂ ਦੇ ਬਾਥਰੂਮ ਦੀ ਕੰਧ ਮੁਲਜ਼ਮ ਦੇ ਘਰ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸੇ ਦਾ ਫਾਇਦਾ ਚੁੱਕਦਿਆਂ ਨਾਬਾਲਗ ਨੇ ਆਪਣੇ ਘਰ ਦੀ ਕੰਧ ’ਤੇ ਬਾਥਰੂਮ ਵੱਲ ਛੋਟਾ ਜਿਹਾ ਕੈਮਰਾ ਲਗਾ ਦਿੱਤਾ ।

Related Post

Instagram