ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਨੂੰ ਲੁੱਟਿਆ ...
- by Jasbeer Singh
- September 6, 2024
ਲੁਧਿਆਣਾ : ਪੰਜਾਬ ਚ ਲੁੱਟ ਦੀਆਂ ਵਾਰਦਾਤਾਂ ਨੂੰ ਲਗਾਮ ਲੱਗਣ ਦਾ ਨਾ ਹੀ ਨਹੀਂ ਲਾਇ ਰਹੀ ਅਤੇ ਲੁਧਿਆਣਾ ਤੋਂ ਲੁੱਟ ਖੋ ਦੀ ਵਾਰਦਾਤ ਆਈ ਸਾਮਣੇ ਜਿਸਚ ਰਾਤ ਦੇ ਕਰੀਬ 11 ਵਜੇ ਬਦਮਾਸ਼ਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ |ਬਦਮਾਸ਼ਾਂ ਨੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪ੍ਰਾਪਰਟੀ ਡੀਲਰ ਨੂੰ ਬੰਦੂਕ ਦੀ ਨੋਕ 'ਤੇ ਲੁੱਟ ਲਿਆ। ਬਦਮਾਸ਼ ਹਜ਼ਾਰਾਂ ਦੀ ਨਕਦੀ ਲੁੱਟ ਕੇ ਲੈ ਗਏ। ਇਹ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਸ਼ਹਿਰ ਦੀ ਗਿੱਲ ਕਾਲੋਨੀ ਲੋਹਾਰਾ ਵਿਖੇ ਵਾਪਰੀ | ਜਾਣਕਾਰੀ ਦਿੰਦੇ ਹੋਏ ਪ੍ਰਾਪਰਟੀ ਡੀਲਰ ਪਰਮਜੀਤ ਮਹਿਤਾ ਨੇ ਦੱਸਿਆ ਕਿ ਉਹ ਸਟਾਰ ਰੋਡ ਗਿੱਲ ਕਲੋਨੀ ਸਥਿਤ ਆਪਣੇ ਦਫ਼ਤਰ ਵਿੱਚ ਬੈਠੇ ਸਨ ਜਦੋਂ ਤਿੰਨ ਬਦਮਾਸ਼ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਤੇਜ਼ਧਾਰ ਚੀਜ਼ ਸੀ।ਪ੍ਰਾਪਰਟੀ ਡੀਲਰ ਪਰਮਜੀਤ ਮਹਿਤਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਨਕਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਪ੍ਰਾਪਰਟੀ ਡੀਲਰ ਨੇ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਨੇ ਉਸ ਵੱਲ ਪਿਸਤੌਲ ਤਾਣ ਲਈ ਅਤੇ ਡਰ ਦੇ ਮਾਰੇ 27 ਹਜ਼ਾਰ ਰੁਪਏ ਦੀ ਨਕਦੀ ਉਨ੍ਹਾਂ ਨੂੰ ਦੇ ਦਿੱਤੀ। ਉਹ ਨਕਦੀ ਲੈ ਕੇ ਚਲਾ ਗਿਆ।ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਮੁਲਜ਼ਮ ਦਾ ਚਿਹਰਾ ਵੀ ਕੈਦ ਹੋ ਗਿਆ ਹੈ। ਥਾਣਾ ਡਾਬਾ ਦੀ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
