post

Jasbeer Singh

(Chief Editor)

Punjab

ਪ੍ਰੈਸ ਕੌਂਸਲ ਆਫ਼ ਇੰਡੀਆ ਜਾਂ ਪ੍ਰੈਸ ਪ੍ਰੀਸ਼ਦ ਦੇ ਨਾਮ ਜਾਂ ਲੋਗੋ ਦੀ ਦੁਰਵਰਤੋਂ ਕਰਨੀ ਗ਼ੈਰ-ਕਾਨੂੰਨੀ: ਡਿਪਟੀ ਕਮਿਸ਼ਨਰ

post-img

ਪ੍ਰੈਸ ਕੌਂਸਲ ਆਫ਼ ਇੰਡੀਆ ਜਾਂ ਪ੍ਰੈਸ ਪ੍ਰੀਸ਼ਦ ਦੇ ਨਾਮ ਜਾਂ ਲੋਗੋ ਦੀ ਦੁਰਵਰਤੋਂ ਕਰਨੀ ਗ਼ੈਰ-ਕਾਨੂੰਨੀ: ਡਿਪਟੀ ਕਮਿਸ਼ਨਰ -ਭਾਰਤੀ ਪ੍ਰੈਸ ਪ੍ਰੀਸ਼ਦ ਦੇ ਨਾਮ ਨਾਲ ਮਿਲਦੇ-ਜੁਲਦੇ ਨਾਵਾਂ ਵਾਲੀਆਂ ਸੰਸਥਾਵਾਂ ਆਪਣੇ ਨਾਮ 'ਚ ਸੋਧ ਕਰਨ ਸੰਗਰੂਰ, 10 ਅਕਤੂਬਰ 2025 : ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਆਈ.ਏ.ਐਸ. ਨੇ ਜਨਤਕ ਸੂਚਨਾ ਜਾਰੀ ਕਰਕੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਜਾਂ ਪ੍ਰੈਸ ਨਾਲ ਸਬੰਧਤ ਸੰਸਥਾ ਨੇ ਆਪਣੇ ਅਦਾਰੇ ਜਾਂ ਸੰਸਥਾ ਦਾ ਨਾਮ “ਭਾਰਤੀ ਪ੍ਰੈਸ ਪ੍ਰੀਸ਼ਦ ਜਾਂ ਪ੍ਰੈਸ ਕੌਂਸਲ ਆਫ਼ ਇੰਡੀਆ” ਰੱਖਿਆ ਹੋਇਆ ਹੈ, ਤਾਂ ਉਹ ਤੁਰੰਤ ਆਪਣੀ ਸੰਸਥਾ ਦੇ ਨਾਂ ਵਿੱਚ ਸੋਧ ਕਰਵਾਏ ਜਾਂ ਇਹ ਨਾਮ ਬਦਲ ਲਵੇ। ਜੇਕਰ ਇਸ ਤੋ ਬਾਅਦ ਵੀ ਨਾਮ ਦੀ ਦੁਰਵਰਤੋਂ ਸਾਹਮਣੇ ਆਈ, ਤਾਂ ਸਬੰਧਤ ਅਦਾਰੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਦੀ ਸੂਚਨਾ ਲਈ ਭਾਰਤੀ ਪ੍ਰੈਸ ਪ੍ਰੀਸ਼ਦ ਦੇ ਸਕੱਤਰ ਸ਼ੁਭਾ ਗੁਪਤਾ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ ਅਤੇ ਭਾਰਤੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਸੰਜੇ ਜੱਜੂ ਵੱਲੋਂ ਭੇਜੇ ਪੱਤਰ ਦੇ ਹਵਾਲੇ ਨਾਲ ਸਪਸ਼ਟ ਕੀਤਾ ਹੈ ਕਿ "ਪ੍ਰੈਸ ਕੌਂਸਲ" ਜਾਂ ਇਸ ਦਾ ਹਿੰਦੀ ਅਨੁਵਾਦ "ਪ੍ਰੈਸ ਪ੍ਰੀਸ਼ਦ" ਨਾਂ ਹੇਠ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਰਜਿਸਟਰ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਦੱਸਿਆ ਕਿ ਸ੍ਰੀ ਸੰਜੇ ਜੱਜੂ ਦੇ ਪੱਤਰ ਮੁਤਾਬਕ ਦੱਸਿਆ ਗਿਆ ਹੈ ਕਿ ਪ੍ਰੈਸ ਕੌਂਸਲ ਆਫ਼ ਇੰਡੀਆ, ਜੋ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਇੱਕ ਸਵਤੰਤਰ ਸੰਸਥਾ ਹੈ, ਨੂੰ ਪ੍ਰੈਸ ਕੌਂਸਲ ਐਕਟ, 1978 ਅਨੁਸਾਰ ਬਣਾਇਆ ਗਿਆ ਸੀ। ਇਸ ਸੰਸਥਾ ਦਾ ਉਦੇਸ਼ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਅਖਬਾਰਾਂ ਸਮੇਤ ਨਿਊਜ਼ ਏਜੰਸੀਆਂ ਵਿੱਚ ਨੈਤਿਕ ਮਾਪਦੰਡਾਂ ਅਤੇ ਉਚ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਇਸ ਸੰਸਥਾ ਦਾ ਦਫ਼ਤਰ ਸਕੱਤਰੇਤ, ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ ਵਿਖੇ ਸਥਿਤ ਹੈ। ਇਸ ਦੀ ਕਿਸੇ ਹੋਰ ਰਾਜ ਵਿੱਚ ਕੋਈ ਸ਼ਾਖਾ ਨਹੀਂ ਹੈ ਅਤੇ ਕਿਸੇ ਹੋਰ ਅਦਾਰੇ ਨੂੰ ਇਸਦੇ ਨਾਮ ਜਾਂ ਲੋਗੋ ਦੀ ਵਰਤੋਂ ਕਰਨ ਦੀ ਆਗਿਆ ਵੀ ਨਹੀਂ ਹੈ। ਇਸ ਕਾਰਨ, “ਭਾਰਤੀ ਪ੍ਰੈਸ ਪ੍ਰੀਸ਼ਦ ਜਾਂ ਪ੍ਰੈਸ ਕੌਂਸਲ ਆਫ਼ ਇੰਡੀਆ” ਦੇ ਨਾਂ ਦੀ ਵਰਤੋਂ ਕਿਸੇ ਹੋਰ ਅਦਾਰੇ ਵੱਲੋਂ ਕਰਨਾ ਗ਼ੈਰ-ਕਾਨੂੰਨੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪ੍ਰੈਸ ਕੌਂਸਲ ਜਾਂ ਪ੍ਰੀਸ਼ਦ ਦੇ ਲੋਗੋ ਅਤੇ ਇਸ ਦੇ ਨਾਮ ਦੀ ਕਿਸੇ ਵੀ ਹੋਰ ਅਦਾਰੇ ਵੱਲੋਂ ਕੀਤੀ ਜਾਣ ਵਾਲੀ ਵਰਤੋਂ, ਐਂਬਲਮ ਐਂਡ ਨੇਮਜ਼ (ਪ੍ਰੀਵੈਂਸ਼ਨ ਆਫ਼ ਇੰਪ੍ਰੌਪਰ ਯੂਜ਼) ਐਕਟ, 1950 ਦੇ ਸੈਕਸ਼ਨ 3 ਨੂੰ ਪੜ੍ਹਦੇ ਹੋਏ ਐਂਟਰੀ 7(i) ਦੀ ਉਲੰਘਣਾ ਮੰਨੀ ਜਾਵੇਗੀ।

Related Post

Instagram