
ਵਿਧਾਇਕ ਦੇਵ ਮਾਨ ਨੇ ਪਰਮਿੰਦਰ ਸਿੰਘ ਢੀਡਸਾ ਨਾਲ ਕੀਤਾ ਦੁੱਖ ਸਾਂਝਾ
- by Jasbeer Singh
- June 5, 2025

ਵਿਧਾਇਕ ਦੇਵ ਮਾਨ ਨੇ ਪਰਮਿੰਦਰ ਸਿੰਘ ਢੀਡਸਾ ਨਾਲ ਕੀਤਾ ਦੁੱਖ ਸਾਂਝਾ ਨਾਭਾ 5 ਜੂਨ : ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਰਾਜ ਸਭਾ ਮੈਂਬਰ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅੱਜ ਉਨਾਂ ਦੇ ਸੰਗਰੂਰ ਦੇ ਗ੍ਰਹਿ ਵਿਖੇ ਉਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਡਸਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਨਾਲ ਮਿਲਕੇ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਕਾਫ਼ੀ ਸੀਨੀਅਰ ਆਗੂ ਸਨ ਅਤੇ ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਕੱਦ ਸੀ ਇਸ ਦੁੱਖ ਦੀ ਘੜੀ ਵਿੱਚ ਮੈਂ ਢੀਡਸਾ ਪ੍ਰੀਵਾਰ ਨਾਲ ਦੁੱਖ ਪ੍ਰਗਟ ਕਰਦਾਂ ਜਾਹਾਂ ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਢੀਡਸਾ ਚਾਰ ਵਾਰ ਮੈਂਬਰ ਪਾਰਲੀਮੈਂਟ, ਚਾਰ ਵਾਰ ਐਮ ਐੱਲ ਏ , ਇੱਕ ਵਾਰ ਕੇਂਦਰੀ ਮੰਤਰੀ 1999 ਤੋਂ 2024 ਤੱਕ ਰਹੇ , ਪੰਜਾਬ ਵਜ਼ਾਰਤ ਵਿੱਚ ਕਈ ਵਾਰੀ ਮੰਤਰੀ ਰਹੇ ।