post

Jasbeer Singh

(Chief Editor)

Patiala News

ਘਨੌਰ ਤੋਂ ਅੰਬਾਲਾ ਵਾਇਆ ਕਪੂਰੀ, ਲੋਹਸਿੰਬਲੀ ਸੜਕ ਦੇ ਨਵੀਨੀਕਰਨ ਦਾ ਵਿਧਾਇਕ ਗੁਰਲਾਲ ਘਨੌਰ ਨੇ ਰੱਖਿਆ ਨੀਂਹ ਪੱਥਰ

post-img

ਘਨੌਰ ਤੋਂ ਅੰਬਾਲਾ ਵਾਇਆ ਕਪੂਰੀ, ਲੋਹਸਿੰਬਲੀ ਸੜਕ ਦੇ ਨਵੀਨੀਕਰਨ ਦਾ ਵਿਧਾਇਕ ਗੁਰਲਾਲ ਘਨੌਰ ਨੇ ਰੱਖਿਆ ਨੀਂਹ ਪੱਥਰ -ਕਿਹਾ ਮਾਨ ਸਰਕਾਰ ਸੜਕੀ ਆਵਾਜਾਈ ਨੂੰ ਸੰਚਾਰੂ ਬਣਾਉਣ ਲਈ ਵੱਡੇ ਪੱਧਰ ਤੇ ਕਰ ਰਹੀ ਹੈ ਉਪਰਾਲੇ - ਸੜਕ 885. 19 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਤਿਆਰ ਘਨੌਰ 15 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਸੂਬੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਜਿਥੇ ਵੱਡੇ ਪੱਧਰ ਵਿਕਾਸ ਕਾਰਜ ਚਲਾਏ ਜਾ ਰਹੇ ਹਨ, ਉਥੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਣ ਵਾਲੀਆਂ ਲਿੰਕ ਅਤੇ ਹੋਰ ਸੜਕਾਂ ਨੂੰ ਪਹਿਲ ਦੇ ਅਧਾਰ ਉੱਤੇ ਅਪਗ੍ਰੇਡ ਕਰਕੇ ਨਵੀਨੀਕਰਨ ਨੂੰ ਤਰਜੀਹ ਦਿੱਤੀ ਗਈ ਹੈ। ਇਹ ਪ੍ਰਗਟਾਵਾ ਵਿਧਾਇਕ ਗੁਰਲਾਲ ਘਨੌਰ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ 885.19 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੀ ਜਾਣ ਵਾਲੀ ਘਨੌਰ ਤੋਂ ਅੰਬਾਲਾ ਸਿਟੀ ਵਾਇਆ ਕਪੂਰੀ, ਲੋਹ ਸਿੰਬਲੀ (ਓ. ਡੀ. ਆਰ. - 36) ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਵਿਧਾਇਕ ਨੇ ਦੱਸਿਆ ਕਿ ਮਾਨ ਸਰਕਾਰ ਹੋਰ ਸਰਵਪੱਖੀ ਵਿਕਾਸ ਕਾਰਜਾਂ ਦੇ ਨਾਲ-ਨਾਲ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਸਰਕਾਰ ਵੱਲੋਂ ਨਵੀਆਂ ਸੜਕਾਂ ਬਣਾਉਣ ਦੇ ਨਾਲ-ਨਾਲ ਪੁਰਾਣੀਆਂ ਸੜਕਾਂ ਦਾ ਵੀ ਨਵ-ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਸਬੰਧਿਤ ਵਿਭਾਗ ਦੇ ਐਕਸੀਅਨ ਮੋਹਿਤ ਜਿੰਦਲ, ਐਸ ਡੀ ਓ ਦਲਜੀਤ ਸਿੰਘ, ਜੇਈ ਮਹਿਲ ਸਿੰਘ ਵੀ ਮੌਜੂਦ ਸਨ । ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਐਨ ਐਚ ਵੰਨ ਨੈਸ਼ਨਲ ਹਾਈਵੇ ਕਿਸਾਨ ਅੰਦੋਲਨ ਕਰਕੇ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਬੰਦ ਹੋਣ ਦੀ ਵਜਾ ਨਾਲ ਉਕਤ ਸੜਕ ਹਰਿਆਣਾ ਅਤੇ ਪੰਜਾਬ ਨੂੰ ਆਪਸ ਵਿੱਚ ਜੋੜਨ ਦਾ ਆਖਰੀ ਬਦਲ ਸੀ। ਇਸ ਲਿੰਕ ਸੜਕਾਂ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਵਧਣ ਨਾਲ ਨੇ ਉਕਤ ਸੜਕ ਦੀ ਹਾਲਤ ਪੂਰੀ ਤਰ੍ਹਾਂ ਨਾਜਕ ਹੋ ਚੁੱਕੀ ਸੀ। ਲੋਕਾਂ ਦੀ ਬਹੁਤ ਲੰਮੇ ਸਮੇਂ ਦੀ ਮੰਗ ਸੀ ਕਿ ਇਹ ਸੜਕ ਦਾ ਮੁੜ ਤੋਂ ਨਿਰਮਾਣ ਕੀਤਾ ਜਾਵੇ । ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਕਿਹਾ ਕਿ 885. 19 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਹੋਈ ਘਨੌਰ ਤੋਂ ਅੰਬਾਲਾ ਸਿਟੀ ਵਾਇਆ ਕਪੂਰੀ, ਲੋਹਸਿੰਬਲੀ ਸੜਕ ਦੇ ਨਵੀਨੀਕਰਨ ਦਾ ਕੰਮ ਅੱਜ ਸ਼ੁਰੂ ਨਾਲ ਹਲਕਾ ਘਨੌਰ ਦੇ ਪਿੰਡਾਂ ਨੂੰ ਜਲਦੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦਾ ਚਹੁੰ ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਕੋਈ ਵੀ ਸੜਕ ਵਿਕਾਸ ਪੱਖੋਂ ਸੱਖਣੀ ਨਹੀਂ ਰਹਿਣ ਦਿੱਤੀ ਜਾਵੇਗੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ । ਇਸੇ ਤਹਿਤ ਹਲਕੇ ‘ਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪੂਰੇ ਪਾਰਦਰਸ਼ੀ ਢੰਗ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਉਕਤ ਅੰਬਾਲਾ ਵਾਇਆ ਲੋਹਸਿੰਬਲੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ ਕਿ ਸੜਕ ਦਾ ਕੰਮ ਗੁਣਵੱਤਾ ਭਰਪੂਰ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੋ ਲੋਕਾਂ ਦੀ ਭਲਾਈ ਲਈ ਅਸੀ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਹੋਰਨਾਂ ਤੋਂ ਇਲਾਵਾ ਮੇਘ ਚੰਦ ਸੇਰ ਮਾਜਰਾ ਚੇਅਰਮੈਨ, ਇੰਦਰਜੀਤ ਸਿੰਘ ਸੰਧੂ ਵਾਇਸ ਚੇਅਰਮੈਨ, ਮਨਦੀਪ ਕੌਰ ਹੰਜਰਾ ਪ੍ਰਧਾਨ ਨਗਰ ਪੰਚਾਇਤ ਘਨੌਰ, ਗੁਰਤਾਜ ਸਿੰਘ ਸੰਧੂ, ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਬਲਾਕ ਪ੍ਰਧਾਨ ਪਰਮਿੰਦਰ ਪੰਮਾ, ਨਜ਼ੀਰ ਖਾਨ ਮੱਖਣ ਘਨੌਰ, ਸੁਰਿੰਦਰ ਤੁਲੀ, ਸਰਪੰਚ ਪਿੰਦਰ ਬਘੋਰਾ, ਸੋਨੂ ਸੇਖੋ ਬਘੋਰਾ, ਦਮਨਪ੍ਰੀਤ ਸਿੰਘ ਖੇੜੀ ਮੰਡਲਾ, ਦਰਸ਼ਨ ਸਿੰਘ ਮੰਜੌਲੀ, ਗੁਰਪ੍ਰੀਤ ਸਿੰਘ ਮੰਨਣ, ਕਰਮਜੀਤ ਰਸੂਲਪੁਰ, ਮੁਖਤਿਆਰ ਸਿੰਘ ਗੁਰਾਇਆ, ਗੁਰਚਰਨ ਸਿੰਘ ਸਰਪੰਚ, ਗੁਰਵਿੰਦਰ ਕਾਲਾ, ਗੁਰਨਾਮ ਸਿੰਘ ਚੰਬਲ, ਗੁਰਮੀਤ ਸਿੰਘ ਢੰਡਾ, ਸੰਦੀਪ ਜਰੀਕਪੁਰ, ਦਵਿੰਦਰ ਮਾੜੀਆਂ, ਗੁਰਪ੍ਰੀਤ ਮੰਨਣ ਸਰਪੰਚ ਜੱਗਾ ਨਨਹੇੜਾ, ਵਰਿੰਦਰ ਲੋਚਮਾ, ਪਵਿੱਤਰ ਕਮਾਲਪੁਰ, ਸਰਬਾ ਨਰੜੂ, ਕੁਲਵੰਤ ਸੌਂਟੀ ਹਰਚਰਨ ਸਿੰਘ ਸੋਟਾ ਸਮੇਤ ਹੋਰ ਵੀ ਪਾਰਟੀ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।

Related Post