post

Jasbeer Singh

(Chief Editor)

Patiala News

ਵਿਧਾਨ ਸਭਾ 'ਚ ਗਰੀਬ ਬਸਤੀਆਂ ਦੀ ਅਵਾਜ਼ ਬੁਲੰਦ ਕਰਨ 'ਤੇ ਵਿਧਾਇਕ ਕੋਹਲੀ ਦੀ ਸ਼ਲਾਘਾ

post-img

ਵਿਧਾਨ ਸਭਾ 'ਚ ਗਰੀਬ ਬਸਤੀਆਂ ਦੀ ਅਵਾਜ਼ ਬੁਲੰਦ ਕਰਨ 'ਤੇ ਵਿਧਾਇਕ ਕੋਹਲੀ ਦੀ ਸ਼ਲਾਘਾ ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਟਿਆਲਾ ਦੀਆਂ ਗਰੀਬ ਬਸਤੀਆਂ ਜਿਵੇਂ ਧੀਰੂ ਨਗਰ, ਗਾਂਧੀ ਨਗਰ, ਅਸਤਬਲ, ਸੂਲਰ ਦਾਰੂ ਕੁਟੀਆ ਅਤੇ ਬਡੂੰਗਰ ਸਮੇਤ ਹੋਰਨਾਂ ਇਲਾਕਿਆਂ ਦੀ ਅਵਾਜ਼ ਬੁਲੰਦ ਕਰਨ 'ਤੇ ਪਟਿਆਲਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸ਼ਲਾਘਾ ਕੀਤੀ ਗਈ । ਅੱਜ ਇੱਥੇ ਕੌਂਸਲਰ ਸਾਗਰ ਧਾਲੀਵਾਲ ਵਾਰਡ ਨੰਬਰ 52 ਧੀਰੂ ਨਗਰ, ਕੌਂਸਲਰ ਰੇਣੂ ਬਾਲਾ ਵਾਰਡ ਨੰਬਰ 37 ਸੂਲਰ, ਨੇਹਾ ਸਿੱਧੂ ਵਾਰਡ ਨੰਬਰ 49 ਕੌਂਸਲਰ ਲਹੌਰੀ ਗੇਟ ਅਤੇ ਹਰਮਨਜੀਤ ਸਿੰਘ ਸੰਧੂ ਬਾਬਾ ਜੀਵਨ ਸਿੰਘ ਨਗਰ ਵਾਰਡ ਨੰਬਰ 50 ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੇ ਵਿਧਾਨ ਸਭਾ ਦਾ ਇਨ੍ਹਾਂ ਇਲਾਕਿਆਂ ਦੀ ਆਵਾਜ਼ ਉਠਾਈ ਹੈ ਉਸ ਨਾਲ ਇਥੋਂ ਦੇ ਗਰੀਬ ਲੋਕਾਂ ਦਾ ਵੱਡਾ ਫਾਇਦਾ ਹੋਵੇਗਾ । ਜ਼ਿਕਰਯੋਗ ਹੈ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਉਕਤ ਇਲਾਕਿਆਂ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਦਾ ਮੁੱਦਾ ਵਿਧਾਨ ਸਭਾ 'ਚ ਉਠਾਇਆ ਸੀ ਅਤੇ ਇਨ੍ਹਾਂ ਸਾਰੀਆਂ ਬਿਜਲੀ ਤਾਰਾਂ ਨੂੰ ਉੱਚਾ ਕਰਕੇ ਵਿਧੀਬਧ ਤਰੀਕੇ ਨਾਲ ਠੀਕ ਕਰਨ ਦੀ ਮੰਗ ਕੀਤੀ ਸੀ । ਉਕਤ ਕੌਂਸਲਰਾਂ ਨੇ ਕਿਹਾ ਕਿ ਖਾਸ ਕਰਕੇ ਜਦੋਂ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਤਾਂ ਉਸ ਸਮੇਂ ਇਨ੍ਹਾਂ ਇਲਾਕਿਆਂ ਵਿਚ ਪਾਣੀ ਖੜਦਾ ਹੈ ਅਤੇ ਨਾਲ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਕਰੰਟ ਲੱਗਣ ਦਾ ਡਰ ਲੱਗਿਆ ਰਹਿੰਦਾ ਹੈ । ਕਈ ਗਲੀਆਂ ਵਿਚ ਤਾਂ ਇਹ ਬਿਜਲੀ ਦੀਆਂ ਤਾਰਾਂ 3 ਤੋਂ 5 ਫੁੱਟ ਉੱਚੀਆਂ ਹੀ ਹਨ ਉਨ੍ਹਾਂ ਕਿਹਾ ਕਿ ਕਈ ਗਲੀਆਂ ਵਿਚ ਤਾਂ ਇਹ ਬਿਜਲੀ ਦੀਆਂ ਤਾਰਾਂ 3 ਤੋਂ 5 ਫੁੱਟ ਉੱਚੀਆਂ ਹੀ ਹਨ, ਜਿਸ ਕਰਕੇ ਇੱਕ ਛੋਟੇ ਬੱਚੇ ਦਾ ਹੱਥ ਵੀ ਇਨ੍ਹਾਂ ਤਾਰਾਂ ਨੂੰ ਲਗ ਜਾਂਦਾ ਹੈ । ਇਥੇ ਇਹ ਗੱਲ ਇਕੱਲਿਆਂ ਬਾਰਿਸ਼ ਦੇ ਮੌਸਮ ਦੀ ਨਹੀਂ, ਆਮ ਤੌਰ 'ਤੇ ਵੀ ਤਾਰਾਂ ਨੀਵੀਆਂ ਹੋਣ ਕਰਕੇ ਗਲੀਆਂ ਵਿਚ ਖੇਡਦੇ ਬੱਚਿਆਂ ਨੂੰ ਕਰੰਟ ਲੱਗ ਦਾ ਡਰ ਬਣਿਆ ਰਹਿੰਦਾ ਹੈ, ਜਦਕਿ ਬਾਰਿਸ਼ ਪੈਣ 'ਤੇ ਕਈ ਵਾਰ ਤਾਂ ਪਾਣੀ ਬਿਜਲੀ ਦੇ ਮੀਟਰਾਂ ਅਤੇ ਸਟਰੀਟ ਲਾਇਟਾਂ ਦੀਆਂ ਨੀਵੀਆਂ ਤਾਰਾਂ ਨੂੰ ਵੀ ਲਗ ਜਾਂਦਾ ਹੈ, ਇਸ ਲਈ ਇਹ ਤਾਰਾਂ ਹਰ ਸਮੇਂ ਮੌਤ ਦਾ ਕਾਰਨ ਬਣਦੀਆਂ ਦਿਖਾਈ ਦਿੰਦੀਆਂ ਹਨ । ਅੱਜ ਤੱਕ ਇਹ ਅਵਾਜ਼ ਕਦੇ ਵੀ ਕਿਸੇ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਨਹੀਂ ਉਠਾਈ ਕੌਂਸਲਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੱਕ ਇਹ ਅਵਾਜ਼ ਕਦੇ ਵੀ ਕਿਸੇ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਨਹੀਂ ਉਠਾਈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਮੰਤਰੀ ਰਹਿ ਚੁੱਕੇ ਹਨ, ਪਰ ਇਨ੍ਹਾਂ ਗਰੀਬਾਂ ਬਾਰੇ ਕਿਸੇ ਨੇ ਨਹੀਂ ਸੋਚਿਆ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਲਈ ਇਹ ਕੰਮ ਕਰਨਾ ਖੁਦ ਲਈ ਬਹੁਤ ਸੌਖਾ ਸੀ, ਕਿਉਂਕਿ ਪਟਿਆਲਾ ਉਨ੍ਹਾਂ ਦਾ ਆਪਣਾ ਸ਼ਹਿਰ ਹੈ । ਇਸ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸੀ ਸੱਤਾ ਵਿਚੋਂ ਬਾਹਰ ਹੁੰਦੇ ਜਾ ਰਹੇ ਹਨ, ਇਸ ਲਈ ਜੋ ਕੰਮ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਹੈ, ਉਹ ਇਥੋਂ ਤੇ ਵਸਨੀਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।

Related Post