
ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ `ਚ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ
- by Jasbeer Singh
- November 30, 2024

ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ `ਚ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਨਵੀਂ ਦਿੱਲੀ : ਜੂਨ 2016 `ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਾਲੇਰਕੋਟਲਾ `ਚ ਹੋਈ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ `ਚ ਨਾਮਜ਼ਦ ਦਿੱਲੀ ਦੇ ਮਹਰੌਲੀ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਕਰ ਦਿੱਤਾ ਹੈ । ਅੱਜ ਮਲੇਰਕੋਟਲਾ ਅਦਾਲਤ ਸਜ਼ਾ ’ਤੇ ਫੈਸਲਾ ਸੁਣਾਏਗੀ । ਦੱਸ ਦਈਏ ਕਿ ਇਹ ਮਾਮਲਾ 21 ਜੂਨ 2016 ਦਾ ਹੈ ਜਦੋਂ ਮਲੇਰਕੋਟਲਾ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਬਰਾਮਦ ਹੋਏ ਸੀ । 2017 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ । ਦੱਸ ਦਈਏ ਕਿ 8 ਸਾਲ ਪਹਿਲਾਂ ਨਰੇਸ਼ ਯਾਦਵ ’ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਇਲਜ਼ਾਮ ਲੱਗਿਆ ਸੀ । ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਕਾਫੀ ਜਿਆਦਾ ਰੋਸ ਪਾਇਆ ਜਾ ਰਿਹਾ ਸੀ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ। ਪੁਲਿਸ ਨੇ ਮਾਮਲਾ ਭਖਦਾ ਹੋਇਆ ਦੇਖਦੇ ਹੋਏ ਚਾਰ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਸੀ ।