
ਪ੍ਰਧਾਨ ਮੁੱਖ ਵਣਪਾਲ ਨਾਲ ਮੰਗਾਂ ਤੇ ਸਹਿਮਤੀ ਬਣਨ ਉਪਰੰਤ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕੀਤਾ
- by Jasbeer Singh
- May 27, 2025

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਪ੍ਰਧਾਨ ਮੁੱਖ ਵਣਪਾਲ ਨਾਲ ਮੰਗਾਂ ਤੇ ਸਹਿਮਤੀ ਬਣਨ ਉਪਰੰਤ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕੀਤਾ ਪਟਿਆਲਾ 27 ਮਈ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਪ੍ਰਧਾਨ ਮੁੱਖ ਵਣਪਾਲ ਸ੍ਰੀ ਪਰਮਿੰਦਰ ਸ਼ਰਮਾ ਜੀ ਨਾਲ ਵਣ ਭਵਨ ਮੁਹਾਲੀ ਵਿਖੇ ਬੀਤੇ ਦਿਨੀ ਹੋਈ। ਮੀਟਿੰਗ ਵਿੱਚ ਤਕਰੀਬਨ 1 ਦਰਜਨ ਮੰਗਾਂ ਜ਼ੋ ਪਹਿਲਾਂ ਹੀ ਵਣ ਮੰਤਰੀ ਨਾਲ ਵਿਚਾਰੀਆਂ ਗਈਆਂ ਸਨ ਦਾ ਰੀਵੀਓ ਕੀਤਾ ਗਿਆ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਦਿਹਾੜੀਦਾਰ ਕਾਮਿਆਂ ਦੀ ਸੀਨੀਆਰਤਾ ਸੂਚੀ ਤੇ ਮੁੜ ਨਜਰਸਾਨੀ ਕੀਤੀ ਜਾਵੇਗੀ ਅਤੇ ਜ਼ੋ ਇਤਰਾਜ ਪ੍ਰਾਪਤ ਹੋਣਗੇ ਉਸ ਨੂੰ ਸਕਰਨਿੰਗ ਰਿਵਿਯੂ ਕਮੇਟੀ ਵਿਭਾਗ ਕਰੇਗੀ ਇਸ ਤਰ੍ਹਾਂ ਇਹ ਫੈਸਲਾ ਹੋਇਆ ਕਿ ਜੰਗਲਾਤ ਕਾਮਿਆਂ ਨੂੰ ਕੰਮ ਤੋਂ ਹਟਾਇਆ ਨਹੀਂ ਜਾਵੇਗਾ। ਜੇਕਰ ਲੋੜ ਪਈ ਤਾਂ ਯੂਨੀਅਨ ਕਾਮੇ ਨੂੰ ਫਾਰਗ ਕੀਤਾ ਜਾਵੇਗਾ ਅਤੇ ਕੰਮ ਦੀ ਲੋੜ ਅਨੂਸਾਰ ਉਸ ਨੂੰ ਹੀ ਕੰਮ ਤੇ ਬੁਲਾਇਆ ਜਾਵੇਗਾ। ਇਹ ਫੈਸਲਾ ਕੀਤਾ ਗਿਆ ਕਿ ਜੰਗਲਾਤ ਕਾਮਿਆਂ ਨੁੰ ਹਰ ਮਹੀਨੇ ਤਨਖਾਹ ਦੇਣ ਵਿੱਚ ਖੇਤਰੀ ਦਫਤਰਾਂ ਵਲੋਂ ਦੇਰੀ ਕੀਤੀ ਜਾਂਦੀ ਸੀ ਹੁਣ ਉਨ੍ਹਾਂ ਪਾਬੰਦ ਕਰਦੇ ਹੋਏ ਇਹ ਤਨਖਾਹਾਂ ਹਰ ਮਹੀਨੇ 10 ਤਾਰੀਕ ਹਰ ਹਾਲਤ ਵਿੱਚ ਜਾਰੀ ਕੀਤੀਆਂ ਜਾਣਗੀਆਂ। ਵਡੇਰੀ ਉਮਰ ਦੇ ਕਾਮਿਆਂ ਨੂੰ ਫਾਰਗ ਕਰਨ ਦੇ ਇਸ਼ੂ ਤੇ ਪ੍ਰਧਾਨ ਮੁੱਖ ਵਣਪਾਲ ਨੇ ਉਹਨਾਂ ਨੂੰ ਵਿਚਾਰਨ ਲਈ ਖੇਤਰੀ ਦਫਤਰਾਂ ਨੂੰ ਵੱਖਰੇ ਤੌਰ ਤੇ ਹਦਾਇਤਾ ਜਾਰੀ ਕੀਤੀਆਂ ਜਾਣਗੀਆਂ। ਜਿਸ ਦਾ ਕੰਮ ਘੱਟ ਵੱਧ ਹੋਣ ਤੇ ਕਾਮਿਆਂ ਤੇ ਅਸਰ ਨਹੀਂ ਪਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਦਿਹਾੜੀਦਾਰ ਕਾਮਿਆਂ ਨੁੰ ਰੈਗੂਲਰ ਕਰਨ ਦੇ ਸਬੰਧ ਵਿੱਚ ਪ੍ਰਧਾਨ ਮੁੱਖ ਵਣਪਾਲ ਵੱਲੋਂ ਮੀਟਿੰਗ ਵਿੱਚ ਜ਼ੋ ਕਾਮਿਆ ਦੇ ਆਂਕੜੇ ਪੇਸ਼ ਕੀਤੇ ਗਏ ਇਸ ਪ੍ਰਕਾਰ ਹਨ ਜੰਗਲਾਤ 72 ਨੰਬਰ ਕਰਮੀ ਜ਼ੋ 2011 ਦੀ ਪਾਲਿਸੀ ਵਿੱਚ ਰਹਿ ਗਏ ਸਨ ਉਹਨਾਂ ਨੂੰ 2011 ਤੋਂ ਰੈਗੂਲਰ ਮੰਨਿਆ ਜਾਵੇਗਾ। ਇਸ ਤਰ੍ਹਾਂ 506 ਕਰਮੀਆਂ ਨੂੰ 16—05—2023 ਦੀ ਪਾਲਿਸੀ ਅਨੁਸਾਰ ਰੈਗੂਲਰ ਕੀਤਾ ਜਾਵੇਗਾ। ਇਸ ਤਰ੍ਹਾਂ 378 ਕਰਮੀਆਂ ਨੂੰ ਵੀ 2023 ਦੀ ਪਾਲਿਸੀ ਵਿੱਚ ਕਵਰ ਕਰਕੇ ਰੈਗੂਲਰ ਕੀਤਾ ਜਾਵੇਗਾ। ਇਸ ਪ੍ਰਧਾਨ ਮੁੱਖ ਵਣਪਾਲ ਨੇ ਆਗੂਆਂ ਨੂੰ ਭਰੋੋਸਾ ਦਿੱਤਾ ਕਿ ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਦੀ ਪ੍ਰਵਾਨਗੀ ਜ਼ੋ ਨੇੜੇ ਭਵਿੱਖ ਵਿੱਚ ਜਾਰੀ ਹੋਣ ਵਾਲੀ ਹੈ ਉਹਨਾਂ ਨੂੰ ਉਸ ਅਨੁਸਾਰ ਰੈਗੂਲਰ ਦੇ ਹੁਕਮ ਸੌਂਪ ਦਿੱਤੇ ਜਾਣਗੇ। ਇਸ ਤਰ੍ਹਾਂ ਮੀਟਿੰਗ ਵਿੱਚ ਜੰਗਲਾਤ ਨਿਗਮ ਦੇ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਤਨਖਾਹਾਂ ਆਦਿ ਇਸ਼ੂਆਂ ਨੂੰ ਲੈ ਕੇ ਸ੍ਰੀ ਸੰਜੇ ਬਾਂਸਲ ਜਨਰਲ ਮੈਨੇਜਰ ਪੰਜਾਬ ਰਾਜ ਜੰਗਲਾਤ ਨਿਗਮ ਨੇ ਵੀ ਭਰੋਸਾ ਦਿੱਤਾ ਕਿ ਜਲਦ ਹੀ ਜੰਗਲਾਤ ਨਿਗਮ ਦੇ ਕਰਮੀਆਂ ਨੂੰ ਵੀ ਵਿਭਾਗ ਦੀ ਤਰਜ ਤੇ ਨਿਮਰਤ ਕੀਤਾ ਜਾਵੇਗਾ। ਇਸ ਤਰ੍ਹਾਂ ਜੰਗਲਾਤ ਜੰਗਲੀ ਜੀਵ ਜੰਗਲਾਤ ਨਿਗਮ ਦੇ ਕਰਮੀਆਂ ਦੀਆਂ ਹੋਰ ਮੰਗਾਂ ਤੇ ਵਿਚਾਰ ਵਟਾਂਦਰੇ ਕਰਕੇ ਫੈਸਲੇ ਕੀਤੇ ਜਾਣਗੇ। ਮੀਟਿੰਗ ਵਿੱਚ ਜ਼ੋ ਯੂਨੀਅਨ ਦੇ ਪ੍ਰਮੁੱਖ ਆਗੂ ਸ਼ਾਮਲ ਹਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਸੁਖਦੇਵ ਸਿੰਘ ਸੁਰਤਾਪੁਰੀ, ਰਣਜੀਤ ਸਿੰਘ ਰਾਣਵਾਂ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਕਰਤਾਰ ਪਾਲ, ਕ੍ਰਿਸ਼ਨ ਪ੍ਰਸ਼ਾਦ, ਮੇਲਾ ਸਿੰਘ ਪੁਨੇਵਾਲ, ਪ੍ਰੇਮ ਚੰਦ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੁਲੇਵਾਲ, ਬਲਵਿੰਦਰ ਸਿੰਘ ਸਰਭਾ, ਰਮਨ ਸ਼ਰਮਾ, ਪ੍ਰਕਾਸ਼ ਲੁਬਾਣਾ, ਤਰਲੋਚਨ ਮੰਡੋਲੀ, ਨਛੱਤਰ ਲਾਲੜੂ, ਨਿਸ਼ਾਨ ਸਿੰਘ, ਸੋਮ ਦੱਤ ਸ਼ਰਮਾ, ਹਰਜਿੰਦਰ ਸਿੰਘ ਅਮਲੋਹ, ਨਜਰ ਸਿੰਘ, ਮੇਹਰ ਸਿੰਘ, ਮਹੱਲ ਸਿੰਘ, ਜ਼ਸਪਾਲ ਸਿੰਘ ਮੋਗਾ, ਚੰਦਰਭਾਨ ਪਟਿਆਲਾ । ਆਗੂਆਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਆਪਣੀ ਵੱਖਰੇ ਤੌਰ ਤੇ ਮੀਟਿੰਗ ਕਰਕੇ ਵਣ ਭਵਨ ਅੱਗੇ ਸ਼ੁਰੂ ਕੀਤੇ ਜਾਣ ਵਾਲੇ ਅਣਮਿੱਥੇ ਸਮੇਂ ਲਈ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਅਤੇ ਮੰਗਾਂ ਤੇ ਹੋਈ ਗੱਲਬਾਤ ਤੇ ਤਸੱਲੀ ਪ੍ਰਗਟ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.