

ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾਕਟਰ ਬਲਬੀਰ ਸਿੰਘ ਭਾਵੇਂ ਜਿੱੱਤਣ ’ਚ ਤਾਂ ਸਫਲ ਨਹੀਂ ਹੋ ਸਕੇ, ਪਰ ਵਿਧਾਨ ਸਭਾ ਹਲਕਾ ਸਨੌਰ ਵਿਚੋਂ ਉਨ੍ਹਾਂ ਨੇ ਲੀਡ ਕੀਤਾ ਹੈ। ਜਿਸ ਲਈ ਸਨੌਰ ਤੋਂ ‘ਆਪ’ ਉਮੀਦਵਾਰ ਹਰਮੀਤ ਪਠਾਣਮਾਜਰਾ ਨੇ ਹਲਕੇ ਦੇ ਵੋਟਰਾਂ, ਸਪੋਟਰਾਂ ਅਤੇ ਪਾਰਟੀ ਦੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਹੈ। ਸਨੌਰ ਵਿੱਚੋਂ ਡਾ. ਬਲਬੀਰ ਸਿੰਘ ਨੂੰ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਦੀ ਲੀਡ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਜੇ ਢਾਈ ਸਾਲ ਪਏ ਹਨ ਤੇ ਪਹਿਲੇ ਢਾਈ ਸਾਲ ਵੀ ਸਰਕਾਰ ਨੇ ਭਾਵੇਂ ਵਧੇਰੇ ਕਾਰਜ ਸਵਾਰੇ ਹਨ, ਪਰ ਇਸ ਦੌਰਾਨ ਬਹੁਤਾ ਸਮਾਂ ਪਿਛਲੀਆਂ ਸਰਕਾਰਾਂ ਵੱਲੋਂ ਉਲਝਾਈ ਤਾਣੀ ਸੰਵਾਰਨ ’ਤੇ ਹੀ ਲੱਗ ਗਿਆ, ਪਰ ਅਗਲਾ ਸਮਾਂ ਸਰਕਾਰ ਪੰਜਾਬ ਦਾ ਹੋਰ ਵੀ ਵਧੇਰੇ ਵਿਕਾਸ ਅਤੇ ਸੁਧਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਜਿੱਤ ਦੀ ਵਧਾਈ ਦਿੱਤੀ।