post

Jasbeer Singh

(Chief Editor)

Patiala News

ਪੀ. ਐਮ ਅਤੇ ਸੀ. ਐਮ. ਦੇ ਨਾਮ ਮਨਰੇਗਾ ਮਜਦੂਰ ਯੂਨੀਅਨ ਪੰਜਾਬ ਨੇ ਦਿੱਤਾ ਬੀ. ਡੀ. ਪੀ. ਓ. ਰਾਹੀਂ ਮੰਗ ਪੱਤਰ 

post-img

ਪੀ. ਐਮ ਅਤੇ ਸੀ. ਐਮ. ਦੇ ਨਾਮ ਮਨਰੇਗਾ ਮਜਦੂਰ ਯੂਨੀਅਨ ਪੰਜਾਬ ਨੇ ਦਿੱਤਾ ਬੀ. ਡੀ. ਪੀ. ਓ. ਰਾਹੀਂ ਮੰਗ ਪੱਤਰ  - ਸਰਕਾਰਾਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਤਰੁੰਤ ਲਾਗੂ ਕਰੇ : ਗੁਰਨਾਮ ਸਿੰਘ  ਘਨੌਰ : ਅੱਜ ਸੀ. ਆਈ. ਟੀ. ਯੂ. (ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੇ ਨਾਮ ਬੀ. ਡੀ. ਪੀ. ਓ. ਦਫਤਰ ਘਨੌਰ ਰਾਹੀਂ ਮਨਰੇਗਾ ਅਧਿਕਾਰੀ ਜਸਵੰਤ ਸਿੰਘ ਨੂੰ ਸੌਂਪਿਆ ਗਿਆ, ਜਿਸ ਵਿੱਚ ਉਨ੍ਹਾਂ ਆਪਣੀਆਂ ਜ਼ਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਦੀ ਮੰਗ ਕੀਤੀ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਨੂੰ 200 ਦਿਨਾਂ ਦਾ ਕੰਮ ਅਤੇ ਮਨਰੇਗਾ ਨੂੰ ਸ਼ਹਿਰਾਂ ਵਿਚ ਵੀ ਲਾਗੂ ਕੀਤਾ ਜਾਵੇ ਅਤੇ ਮਨਰੇਗਾ ਵਿੱਚ ਰਾਜਨੀਤਕ ਦਖਲਅੰਦਾਜੀ ਬੰਦ ਹੋਵੇ ਅਤੇ ਮਜਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਮਨਰੇਗਾ ਮਜਦੂਰਾਂ ਨੂੰ 100 ਦਿਨਾਂ ਦਾ ਕੰਮ ਪੂਰਾ ਦੇਣ ਲਈ ਪਿੰਡਾਂ ਵਿਚ ਹਰ ਸਾਲ ਗ੍ਰਾਮ ਸਭਾਵਾਂ ਕਰਨੀਆਂ ਯਕੀਨੀ ਬਣਾਈਆਂ ਜਾਣ ਅਤੇ ਮਨਰੇਗਾ ਮਜਦੂਰਾਂ ਦੀ ਹਾਜਰੀ ਜੌਬ ਕਾਰਡ ਵਿਚ ਲਾਈ ਜਾਵੇ । ਮਨਰੇਗਾ ਵਿਚ ਮੇਟਾਂ ਦੀ ਨਿਯੁਕਤੀ ਸਰਕਾਰ ਦੀ ਐਡਵਾਇਜਰੀ ਅਨੁਸਾਰ ਨਹੀਂ ਮਜਦੂਰਾਂ ਦੀ ਸਹਿਮਤੀ ਅਨੁਸਾਰ ਕੀਤੀ ਜਾਵੇ । ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਦੇ ਰਹਿੰਦੇ ਜ਼ੋਬ ਕਾਰਡ ਬਣਾਏ ਜਾਣ ਅਤੇ ਉਨ੍ਹਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਲੋੜਵੰਦਾਂ ਦੇ ਆਟਾ ਦਾਲ ਦੇ ਲਾਭਪਾਤਰੀ ਕਾਰਡ ਬਣਾਏ ਜਾਣ ਅਤੇ ਸਾਰੇ ਮਜਦੂਰਾਂ ਨੂੰ ਲੋੜ ਅਨੁਸਾਰ ਰੂੜੀਆਂ ਅਤੇ ਮਕਾਨ ਬਣਾਉਣ ਲਈ ਪਲਾਂਟਾਂ ਉੱਤੇ ਬਿਨਾਂ ਵਿਆਜ ਦੇ ਕਰਜਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਬਜਟ ਵਿਚ ਪਰਸਨਲ ਪਬਲਿਕ ਪਾਰਟਨਰਸਿਪ ਦਾ ਬੜਾਵਾ ਦੇਣਾ ਬੰਦ ਕੀਤਾ ਜਾਵੇ ਅਤੇ ਮਜਦੂਰਾਂ ਦੀ ਐਕਸਗਰੇਸੀਆ ਦੀ ਰਾਸੀ 3 ਲੱਖ ਕੀਤੀ ਜਾਵੇ, ਇਸ ਦੇ ਨਾਲ ਹੀ ਮਨਰੇਗਾ ਮਜਦੂਰਾਂ ਦਾ ਦਸ ਲੱਖ ਦਾ ਬੀਮਾ ਕੀਤਾ ਜਾਵੇ । ਮਨਰੇਗਾ ਮਜਦੂਰਾਂ ਦੇ ਕੰਮ ਵਾਲੀ ਥਾਂ ਤੇ ਪਾਣੀ ਤੇ ਫਾਸਟਏਡ ਦਾ ਪ੍ਰਬੰਧ ਕੀਤਾ ਜਾਵੇ ਅਤੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਤੇ ਰੋਕ ਲਗਾਈ ਜਾਵੇ । ਉਨ੍ਹਾਂ ਕਿਹਾ ਕਿ ਫੈਕਟਰੀਆਂ ਤੇ ਕੰਪਨੀਆਂ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਘੱਟ ਘੱਟ ਤਨਖਾਹ ਡੀ. ਸੀ. ਰੇਟ ਅਨੁਸਾਰ ਦਿੱਤੀ ਜਾਵੇ ਅਤੇ ਚੌਕੀਦਾਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ । ਠੇਕੇਦਾਰੀ ਸਿਸਟਮ ਤੇ ਆਉਟ ਸੋਰਸਿੰਗ ਤੋਂ ਕੰਮ ਲੈਣਾ ਬੰਦ ਕੀਤਾ ਜਾਵੇ ਅਤੇ ਮਜਦੂਰ ਵਿਰੋਧੀ ਚਾਰ ਕੋਡ ਬੰਦ ਕੀਤੇ ਜਾਣ । ਇਸ ਮੌਕੇ ਉਕਤ ਆਗੂਆਂ ਵੱਲੋਂ ਮੰਗ ਪੱਤਰ ਦੇਣ ਤੋਂ ਪਹਿਲਾਂ ਬੱਸ ਸਟੈਂਡ ਘਨੌਰ ਵਿਖੇ ਇੱਕ ਰੈਲੀ ਨੁੰਮਾ ਇਕੱਠ ਕੀਤਾ ਗਿਆ, ਜਿਸ ਵਿਚ ਕਾਮਰੇਡ ਗੁਰਨਾਮ ਸਿੰਘ ਘਨੌਰ, ਸ਼ੇਰ ਸਿੰਘ ਫਰਵਾਹੀ, ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ, ਜਰਨੈਲ ਸਿੰਘ ਘਨੌਰ, ਮਮਤਾ ਰਾਣੀ, ਮੇਹਰ ਚੰਦ, ਹਰਚੰਦ ਸਿੰਘ, ਗੀਤਾ ਰਾਣੀ, ਸੋਨੀਆ ਰਾਣੀ, ਹਰਵਿੰਦਰ ਸਿੰਘ ਖਵਾਸਪੁਰ ਆਦਿ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰਾਂ ਖਿਲਾਫ ਰੋਸ਼ ਜ਼ਾਹਿਰ ਕੀਤਾ ਗਿਆ । ਇਸ ਮੌਕੇ ਸੀਟੂ ਤੇ ਮਨਰੇਗਾ ਆਗੂਆਂ ਸਮੇਤ ਮਨਰੇਗਾ ਮਜਦੂਰ ਵੱਡੀ ਗਿਣਤੀ ਵਿਚ ਮੌਜੂਦ ਸਨ ।

Related Post