
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸ਼ੁੱਧ ਪੜ੍ਹਨ ਦੀ ਵਿਧੀ ਨੂੰ ਮੁੱਖ ਰੱਖਦਿਆਂ ਪਿੰਡ ਚਪੜ ਵਿਖੇ ਸੰਥਿਆ ਆਰੰਭ
- by Jasbeer Singh
- February 8, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸ਼ੁੱਧ ਪੜ੍ਹਨ ਦੀ ਵਿਧੀ ਨੂੰ ਮੁੱਖ ਰੱਖਦਿਆਂ ਪਿੰਡ ਚਪੜ ਵਿਖੇ ਸੰਥਿਆ ਆਰੰਭ -ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਹਰ ਇੱਕ ਮਨੁੱਖ ਲਈ ਜਰੂਰੀ : ਬਾਬਾ ਗੁਰਤਾਰ ਸਿੰਘ ਘਨੌਰ : ਹਲਕਾ ਘਨੌਰ ਦੇ ਘੁੱਗ ਵੱਸਦੇ ਅਤੇ ਧਾਰਮਿਕਤਾ ਦੇ ਹੱਬ ਮੰਨੇ ਜਾਂਦੇ ਪਿੰਡ ਚਪੜ ਦੇ ਸੰਤ ਬਾਬਾ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਸਿੰਘਪੁਰਾ ਆਸ਼ਰਮ ਚਪੜ ਵਿਖੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰੂਬਾਣੀ ਨੂੰ ਸ਼ੁੱਧ ਪੜ੍ਹਨ ਦੀ ਵਿਧੀ ਨੂੰ ਮੁੱਖ ਰੱਖਦਿਆਂ ਸੰਥਿਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਹਲਕਾ ਘਨੌਰ ਅਤੇ ਪਟਿਆਲਾ ਦੇ ਵੱਖ-ਵੱਖ ਪਿੰਡਾਂ ਤੋਂ ਵੀਰ ਭੈਣ ਪਹੁੰਚ ਕੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੀ ਵਿਧੀ ਬਾਬਾ ਗੁਰਤਾਰ ਸਿੰਘ ਜੀ ਤੋਂ ਸਿੱਖ ਰਹੇ ਹਨ । ਇੱਥੇ 4:30 ਵਜੇ ਤੋਂ 5:30 ਵਜੇ ਤੱਕ ਪਹਿਲਾ ਬੈਚ ਅਤੇ 5:30 ਵਜੇ ਤੋਂ 6:30 ਵਜੇ ਤੱਕ ਦਾ ਦੂਜਾ ਬੈਚ ਲਗਾਤਾਰ ਨਿਰੰਤਰ ਚੱਲ ਰਿਹਾ ਹੈ, ਜਿਸ ਵਿੱਚ ਲਗਭਗ 100 ਦੇ ਕਰੀਬ ਵੀਰ ਭੈਣਾਂ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੀ ਜਾਣਕਾਰੀ ਹਾਸਿਲ ਕਰ ਰਹੇ ਹਨ। ਇਸ ਦੌਰਾਨ ਮਾਸਟਰ ਜਸਵਿੰਦਰ ਸਿੰਘ ਚਪੜ (ਸਟੇਟ ਅਵਾਰਡੀ) ਨੇ ਕਿਹਾ ਕਿ ਜੇਕਰ ਕਿਸੇ ਵੀਰ ਨੇ ਗੁਰੂਬਾਣੀ ਨੂੰ ਸ਼ੁੱਧ ਪੜ੍ਹਨ ਦੀ ਵਿਧੀ ਅਤੇ ਗੁਰੂਬਾਣੀ ਨੂੰ ਸਮਝਣ ਦਾ ਵਲ ਸਿੱਖਣਾ ਹੈ ਤਾਂ ਉਹ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ ਪਿੰਡ ਚਪੜ ਦੇ ਸੰਤ ਬਾਬਾ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਸਿੰਘਪੂਰਾ ਆਸ਼ਰਮ ਚਪੜ ਵਿਖੇ ਪਹੁੰਚ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹਨ । ਇਸ ਮੌਕੇ ਉਕਤ ਸਥਾਨ ਤੇ ਵੱਖ ਵੱਖ ਪਿੰਡਾਂ ਤੋਂ ਗੁਰੂਬਾਣੀ ਪੜ੍ਹਨ ਦੇ ਪ੍ਰੇਮੀ ਹਾਜ਼ਰ ਸਨ ।