post

Jasbeer Singh

(Chief Editor)

Patiala News

ਟਰੇਨਿੰਗ ਦੇਣ ਲਈ ਮੌਕ ਡਰਿੱਲਾਂ ਪ੍ਰਸ਼ੰਸਾਯੋਗ ਉਪਰਾਲੇ : ਪ੍ਰਿੰਸੀਪਲ ਮਨਦੀਪ ਕੌਰ ਅੰਟਾਲ

post-img

ਟਰੇਨਿੰਗ ਦੇਣ ਲਈ ਮੌਕ ਡਰਿੱਲਾਂ ਪ੍ਰਸ਼ੰਸਾਯੋਗ ਉਪਰਾਲੇ : ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਮੌਕ ਡਰਿੱਲਾਂ ਕਰਵਾਕੇ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਨੂੰ ਸਿਖਿਅਤ ਕਰਨਾ ਬਹੁਤ ਆਸਾਨ ਅਤੇ ਲਾਭਦਾਇਕ ਸਿੱਧ ਹੋ ਰਹੇ ਹਨ। ਇਸੇ ਉਦੇਸ਼ ਦੀ ਪੂਰਤੀ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ ਦੀ ਸਰਪ੍ਰਸਤੀ ਹੇਠ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕੱਟ ਸਮੇਂ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਅਤੇ ਫ਼ਸਟ ਏਡ ਸੀ ਪੀ ਆਰ ਵੈਟੀਲੈਟਰ ਬਣਾਉਟੀ ਸਾਹ ਦੇਣ ਦੀ ਮੌਕ ਡਰਿੱਲ ਕਰਵਾਈ। ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਪੀੜਤਾਂ ਨੂੰ ਰੈਸਕਿਯੂ ਕਰਨ, ਐਮਰਜੈਂਸੀ ਸਮੇਂ ਪੁਲਿਸ,ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਸਹਾਇਤਾ ਲੈਣ ਹਿੱਤ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਕੇ, ਸ਼੍ਰੀ ਕਾਕਾ ਰਾਮ ਵਰਮਾ ਅਤੇ ਉਪਕਾਰ ਸਿੰਘ ਜੀ ਨੇ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ । ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ,ਫਸਟ ਏਡ ਟ੍ਰੇਨਰ ਅਤੇ ਪੰਜਾਬ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਦੀਆਂ 10 ਟੀਮਾ ਜਿਵੇਂ ਕੰਟਰੋਲ ਰੂਮ, ਫ਼ਸਟ ਏਡ, ਅੱਗਾਂ ਬੁਝਾਉਣ, ਪੀੜਤਾਂ ਨੂੰ ਰੈਸਕਿਯੂ ਕਰਨ, ਖ਼ਤਰੇ ਦੀ ਜਾਣਕਾਰੀ ਦੇਣ ਲਈ ਸਕੂਲ ਦੀ ਘੰਟੀ ਨੂੰ ਲਗਾਤਾਰ ਬਜਾਉਣਾ, ਅਸੈਂਬਲੀ ਪੁਆਇੰਟ ਤੇ ਸਾਰਿਆਂ ਦੇ ਇਕੱਠੇ ਹੋਣਾ ਅਤੇ ਹਾਜ਼ਰੀ ਲੈਣਾ, ਪੀੜਤਾਂ ਨੂੰ ਫ਼ਸਟ ਏਡ ਪੋਸਟਾਂ ਤੱਕ ਪਹੁੰਚਾਉਣਾ ਅਤੇ ਫ਼ਸਟ ਏਡ, ਮਲ੍ਹਮ ਪੱਟੀਆਂ, ਸੀ ਪੀ ਆਰ ਦੇਣਾ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣਾ, ਹਸਪਤਾਲਾਂ ਵਿਖੇ ਪਹਿਲਾ ਮਰੀਜ਼ ਭੇਜਣ ਦੀ ਜਾਣਕਾਰੀ ਦੇਣਾ, ਸਕੂਲ ਦੇ ਗੇਟ ਤੇ ਸਿਕਿਉਰਟੀ ਗਾਰਡਾਂ ਵਲੋਂ ਮਾੜੇ ਅਨਸਰਾਂ ਨੂੰ ਅੰਦਰ ਜਾਣ ਤੋਂ ਰੋਕਣਾ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਹੜਾਂ ਦੌਰਾਨ ਡੁਬਦੇ ਲੋਕਾਂ ਨੂੰ ਬਾਹਰ ਕੱਢਣ, ਬੇਹੋਸ਼ ਲੋਕਾਂ ਦੀ ਸਾਹ ਨਾਲੀ ਵਿੱਚੋ ਪਾਣੀ ਬਾਹਰ ਕੱਢਣ ਲਈ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਰਸੀਆਂ, ਚੂੱਨੀਆਂ, ਟਾਹਣੀਆਂ, ਪੱਗੜੀਆਂ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਵਾਇਸ ਪ੍ਰਿੰਸੀਪਲ ਨੀਲਮ ਰਾਣੀ ਨੇ ਸ਼੍ਰੀ ਕਾਕਾ ਰਾਮ ਵਰਮਾ, ਸ੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਪ੍ਰੋਗਰਾਮ ਕੌਆਰਡੀਨੇਟਰ ਅਧਿਆਪਕਾਂ ਸੁਸ਼ਮਾ, ਮਿਨਾਕਸ਼ੀ ਅਤੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਬੱਚਿਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਮਹਾਂਮਾਰੀਆਂ ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਮਦਦ ਕਰਨ ਲਈ ਤਿਆਰ ਕਰ ਸਕਦੀਆਂ ਹਨ ।

Related Post