ਮੋਹਾਲੀ ਬਿਲਡਿੰਗ ਢਹਿਣ ਦਾ ਮਾਮਲਾ ਐਨ. ਡੀ. ਆਰ. ਐਫ. ਅਤੇ ਫੌਜ ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਬਚਾਅ ਕਾਰਵਾਈ ਮੁਕੰਮਲ ਹੋਣ ਤੱਕ ਦੋ ਮੌਤਾਂ ਦੀ ਹੀ ਪੁਸ਼ਟੀ ਹੋਈ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਆਪਰੇਸ਼ਨ ਦੌਰਾਨ ਆਪਸੀ ਤਾਲਮੇਲ ਦੀ ਮਿਸਾਲ ਕਾਇਮ ਕੀਤੀ ਕਾਰਜਕਾਰੀ ਡੀ. ਸੀ. ਵੱਲੋਂ ਬਚਾਅ ਆਪਰੇਸ਼ਨ ਦੇ ਪ੍ਰਮੁੱਖ ਖਿਡਾਰੀਆਂ ਐਨ ਡੀ ਆਰ ਐਫ ਅਤੇ ਫੌਜ ਦਾ ਧੰਨਵਾਦ ਅਤੇ ਪੁਲਿਸ, ਨਗਰ ਨਿਗਮ, ਸਿਹਤ ਅਤੇ ਸਿਵਲ ਅਧਿਕਾਰੀਆਂ ਦੀ ਉਹਨਾਂ ਦੇ ਸਰਗਰਮ ਸਹਿਯੋਗ ਅਤੇ ਫ਼ੁਰਤੀਲੀ ਕਾਰਵਾਈ ਲਈ ਸ਼ਲਾਘਾ ਐਸ. ਏ. ਐਸ. ਨਗਰ : ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ 4:30 ਵਜੇ ਤੱਕ ਮੁਹਾਲੀ (ਸੋਹਾਣਾ) ਵਿਖੇ ਇਮਾਰਤ ਢਹਿਣ ਵਾਲੀ ਥਾਂ 'ਤੇ ਐਨ. ਡੀ. ਆਰ. ਐਫ. ਅਤੇ ਫੌਜ, ਪੁਲਿਸ, ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਾਲ 23 ਘੰਟੇ ਚੱਲੇ ਲਗਾਤਾਰ ਬਚਾਅ ਕਾਰਜ ਨੂੰ ਪੂਰਾ ਕਰ ਲਿਆ । ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ, ਐਸਐਸਪੀ ਦੀਪਕ ਪਾਰੀਕ ਅਤੇ ਨਗਰ ਨਿਗਮ ਕਮਿਸ਼ਨਰ ਟੀ ਬੇਨਿਥ ਨੇ ਦੱਸਿਆ ਕਿ ਮਲਬੇ ਚ ਫਸੇ ਵਿਅਕਤੀਆਂ, ਜਿਨ੍ਹਾਂ ਦੀ ਸ਼ੁਰੂਆਤ ਵਿੱਚ ਸਹੀ ਗਿਣਤੀ ਦਾ ਪਤਾ ਨਹੀਂ ਸੀ ਲੱਗ ਸਕਿਆ, ਨੂੰ ਕੱਢਣ ਲਈ ਵੱਡੇ ਆਪ੍ਰੇਸ਼ਨ ਨੂੰ ਹੌਂਸਲਾ ਉਦੋਂ ਮਿਲਿਆ ਜਦੋਂ ਇੱਕ ਗੰਭੀਰ ਜ਼ਖਮੀ ਔਰਤ ਨੂੰ ਦੇਰ ਸ਼ਾਮ ਮਲਬੇ ਵਿਚੋਂ ਕੱਢਿਆ ਗਿਆ । ਇਸ ਤੋਂ ਬਾਅਦ ਅੱਜ ਸ਼ਾਮ 4:30 ਵਜੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਐੱਨ. ਡੀ. ਆਰ. ਐੱਫ. ਵੱਲੋਂ ਸਪੱਸ਼ਟ ਕੀਤਾ ਗਿਆ ਕਿ ਮਲਬੇ ਹੇਠਾਂ ਹੋਰ ਕਿਸੇ ਵੀ ਵਿਅਕਤੀ ਦੇ ਦੱਬੇ ਹੋਣ ਦੀ ਸੰਭਾਵਨਾ ਨਹੀਂ ਹੈ । ਬਚਾਅ ਅਭਿਆਨ ਦੇ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਦੀਪਕ ਪਾਰੀਕ ਅਤੇ ਐਮਸੀ ਕਮਿਸ਼ਨਰ ਟੀ ਬੇਨਿਥ ਦੀ ਮੌਜੂਦਗੀ ਵਿੱਚ ਸ੍ਰੀ ਵਿਰਾਜ ਤਿੜਕੇ ਨੇ ਦੱਸਿਆ ਕਿ ਲਗਭਗ 600 ਐਨ. ਡੀ. ਆਰ. ਐਫ., ਫੌਜ ਅਤੇ ਪੁਲਿਸ ਤੇ ਸਿਵਲ ਕਰਮਚਾਰੀ ਤੇ ਅਧਿਕਾਰੀ ਇਸ ਅਪਰੇਸ਼ਨ ਵਿੱਚ ਸ਼ਾਮਲ ਸਨ । ਉਨ੍ਹਾਂ ਨੇ ਬਚਾਅ ਆਪਰੇਸ਼ਨ ਦੇ ਮੁੱਖ ਖਿਡਾਰੀਆਂ ਐਨਡੀਆਰਐਫ ਅਤੇ ਫੌਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੁਲਸ, ਮਿਉਂਸਪਲ ਕਾਰਪੋਰੇਸ਼ਨ, ਸਿਵਲ ਅਤੇ ਹੋਰ ਵਿਭਾਗ ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਨੂੰ ਪੂਰਾ ਕਰਨ ਲਈ 24 ਘੰਟੇ ਕੰਮ ਕੀਤਾ, ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਦੇ 140 ਮੈਂਬਰ, ਫੌਜ ਦੀ 57 ਇੰਜੀਨੀਅਰ ਰੈਜੀਮੈਂਟ ਦੇ 167, ਸਥਾਨਕ ਪੁਲਸ ਦੇ 300 ਅਤੇ ਬਾਕੀ ਸਬੰਧਤ ਵਿਭਾਗਾਂ ਦੇ ਮੈਂਬਰ, ਇਸ ਅਪ੍ਰੇਸ਼ਨ ਵਿਚ ਸ਼ਾਮਲ ਸਨ ਅਤੇ ਹਰੇਕ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ । ਹਾਦਸੇ ਦੌਰਾਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਵਿਰਾਜ ਐਸ ਤਿੜਕੇ ਨੇ ਅੱਗੇ ਦੱਸਿਆ ਕਿ ਇਸ ਪੂਰੇ ਆਪਰੇਸ਼ਨ ਦੇ ਮੁਕੰਮਲ ਹੋਣ ਤੱਕ ਦੋ ਮੌਤਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਇੱਕ ਹਿਮਾਚਲ ਦੀ ਦ੍ਰਿਸ਼ਟੀ (20) ਅਤੇ ਦੂਜਾ ਅੰਬਾਲਾ ਤੋਂ ਅਭਿਸ਼ੇਕ ਧਨਵਲ(30) ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਐੱਨ.ਡੀ.ਆਰ.ਐੱਫ. ਵੱਲੋਂ ਕਾਰਵਾਈ ਪੂਰੀ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਮਲਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ । ਇਸ ਆਪਰੇਸ਼ਨ ਦੌਰਾਨ, ਐੱਨ. ਡੀ. ਆਰ. ਐੱਫ. ਨੂੰ ਪਹਿਲਾਂ ਤੋਂ ਉਨ੍ਹਾਂ ਕੋਲ ਮੌਜੂਦ ਮਸ਼ੀਨਰੀ ਤੋਂ ਇਲਾਵਾ ਨਗਰ ਨਿਗਮ ਪਾਸੋਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਗਈ । ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਮੇਵਾਰੀ ਤੈਅ ਕਰਨ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਪ ਮੰਡਲ ਮੈਜਿਸਟ੍ਰੇਟ, ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ । ਇਸ ਸਾਰੀ ਕਾਰਵਾਈ ਨੂੰ ਮੁਕੰਮਲ ਹੋਣ ਤੱਕ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ । ਅੱਜ ਰਾਹਤ ਕਾਰਜਾਂ ਦੌਰਾਨ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸ. ਪੀ. ਜ਼ਿਲ੍ਹਾ ਪੁਲਿਸ ਜਯੋਤੀ ਯਾਦਵ ਬੈਂਸ ਤੋਂ ਇਲਾਵਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਤੇ ਹੋਰ ਅਧਿਕਾਰੀ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.