post

Admin

(Chief Editor)

Latest update

ਪੰਜਾਬ, ਹਰਿਆਣਾ ਤੇ ਹਿਮਾਚਲ `ਚ ਮਾਨਸੂਨ ਦੀ ਦਸਤਕ

post-img

ਪੰਜਾਬ, ਹਰਿਆਣਾ ਤੇ ਹਿਮਾਚਲ `ਚ ਮਾਨਸੂਨ ਦੀ ਦਸਤਕ

ਚੰਡੀਗੜ੍ਹ, 1 ਜੁਲਾਈ 2026 : ਮੌਸਮ ਵਿਭਾਗ (Meteorological Department) ਦੇ ਮੁਤਾਬਕ ਪੰਜਾਬ-ਹਰਿਆਣਾ ਤੇ ਹਿਮਾਚਲ ਵਿਚ ਮੌਨਸੂਨ ਦੀ ਦਸਤਕ ਦੇਣ ਦੇ ਨਾਲ-ਨਾਲ ਭਾਰੀ ਮੀਂਹ ਦਾ ਯੈਲੋ ਐਲਰਟ (Yellow Alert) ਵੀ ਜਾਰੀ ਕੀਤਾ ਹੈ ।

ਕੱਲ ਤੋਂ ਭਾਰੀ ਮੀਂਹ ਦਾ `ਯੈਲੋ ਅਲਰਟ`

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ `ਚ ਮਾਨਸੂਨ (Monsoon) ਨੇ ਦਸਤਕ ਦੇ ਦਿੱਤੀ ਹੈ । ਮੌਸਮ ਵਿਭਾਗ ਨੇ 2 ਤੋਂ 4 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਭਾਰੀ ਮੀਂਹ, ਗਰਜ-ਚਮਕ, ਆਸਮਾਨੀ ਬਿਜਲੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (Strong winds) ਚੱਲਣ ਦਾ `ਯੈਲੋ ਅਲਰਟ` ਜਾਰੀ ਕੀਤਾ ਹੈ । ਵਿਭਾਗ ਅਨੁਸਾਰ 3 ਦਿਨਾਂ ਦੌਰਾਨ ਇਨ੍ਹਾਂ ਸੂਬਿਆਂ `ਚ ਕਈ ਥਾਵਾਂ `ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ ।

ਦੇਹਰਾਦੂਨ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ `ਚ ਮੀਂਹ

ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ (Punjab and Haryana) ਦੇ ਕਈ ਇਲਾਕਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ । ਪੰਜਾਬ `ਚ ਪਠਾਨਕੋਟ, ਭਾਖੜਾ ਡੈਮ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ `ਚ ਬਾਰਿਸ਼ ਹੋਈ, ਜਦਕਿ ਹਰਿਆਣਾ `ਚ ਚਰਖੀ ਦਾਦਰੀ, ਭਿਵਾਨੀ, ਯਮਨਾਨਗਰ ਅਤੇ ਗਰਗਾਮ ਦੇਹਰਾਦੂਨ : ਮੀਂਹ ਤੋਂ ਬਾਅਦ ਪਾਣੀ ਨਾਲ ਭਰੀ ਹੋਈ ਸੜਕ ਤੋਂ ਲੰਘਦੇ ਹੋਏ ਰਾਹਗੀਰ `ਚ ਵੀ ਬਾਰਿਸ਼ ਹੋਈ, ਉੱਥੇ ਹੀ ਹਿਮਾਚਲ ਪ੍ਰਦੇਸ਼ `ਚ ਮੰਗਲਵਾਰ ਸ਼ਾਮ ਕਈ ਥਾਵਾਂ `ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ `ਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਸੂਬੇ ਵਿਚ ਵਧ ਤਾਪਮਾਨ ਫਰੀਦਕੋਟ ਵਿਚ ਕੀਤਾ ਗਿਆ ਦਰਜ

ਮੌਸਮ ਵਿਭਾਗ ਅਨੁਸਾਰ ਪੰਜਾਬ `ਚ ਮੰਗਲਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ, `ਚ ਸੋਮਵਾਰ ਦੀ ਤੁਲਨਾ `ਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ । ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਰਿਹਾ। ਸੂਬੇ `ਚ ਸਭ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਫਰੀਦਕੋਟ `ਚ ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਬਠਿੰਡਾ `ਚ 43.2 ਡਿਗਰੀ, ਅਬੋਹਰ `ਚ 40.5 ਡਿਗਰੀ, ਲੁਧਿਆਣਾ `ਚ 38.8 ਡਿਗਰੀ, ਅੰਮ੍ਰਿਤਸਰ `ਚ 37.2 ਡਿਗਰੀ ਅਤੇ ਹੁਸ਼ਿਆਰਪੁਰ `ਚ 36.5 ਡਿਗਰੀ ਸੈਲਸੀਅਸ ਤਾਪਮਾਨ (Temperature) ਦਰਜ ਕੀਤਾ ਗਿਆ ।

ਮੌਸਮ ਵਿਭਾਗ ਮੁਤਾਬਕ ਅੱਜ ਤੇ ਕਲ ਹੈ ਭਾਰੀ ਬਾਰਸ਼ ਦਾ ਖਦਸ਼ਾ

ਉਧਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਸਮੇਤ ਆਸ-ਪਾਸ ਦੇ ਇਲਾਕਿਆਂ `ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ । ਭਾਰਤ ਮੌਸਮ ਵਿਗਿਆਨ ਵਿਭਾਗ (India Meteorological Department) ਅਤੇ ਰਾਜ ਐਮਰਜੈਂਸੀ ਆਪ੍ਰੇਸ਼ਨ ਕੇਂਦਰ ਵੱਲੋਂ ਜਾਰੀ ਅਗਾਊਂ-ਅਨੁਮਾਨ ਅਨੁਸਾਰ ਦੇਹਰਾਦੂਨ ਜਿਲੇ `ਚ 1 ਅਤੇ 2 ਜੁਲਾਈ ਨੂੰ ਬਹੁਤ ਭਾਰੀ ਬਾਰਿਸ਼ ਹੋਣ ਦਾ ਖਦਸ਼ਾ ਹੈ, ਜਿਸ ਦੇ ਮੱਦੇਨਜ਼ਰ ਜ਼ਿਲੇ `ਚ `ਓਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ ।

Related Post

Instagram