
Monsoon Update : ਅਗਲੇ 5 ਦਿਨਾਂ 'ਚ ਕੇਰਲ ਪਹੁੰਚ ਜਾਵੇਗਾ ਮੌਨਸੂਨ, ਮੌਸਮ ਵਿਭਾਗ ਨੇ ਦਿੱਤਾ ਤਾਜ਼ਾ ਅਪਡੇਟ
- by Aaksh News
- May 27, 2024

Monsoon Update : ਭਿਆਨਕ ਗਰਮੀ ਦੌਰਾਨ ਲੋਕ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਸਾਲ ਕੇਰਲ ਮੌਨਸੂਨ 1 ਤੋਂ 4 ਜੂਨ ਦੇ ਵਿਚਕਾਰ ਆਉਂਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ 27 ਮਈ ਤੋਂ 4 ਜੂਨ ਦਰਮਿਆਨ ਪ੍ਰੀ-ਮੌਨਸੂਨ ਸਰਗਰਮੀ ਸ਼ੁਰੂ ਹੋ ਸਕਦੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਹੈ ਕਿ ਇਸ ਸਾਲ ਮੌਨਸੂਨ ਜਲਦੀ ਨਹੀਂ ਆਵੇਗਾ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮੌਨਸੂਨ ਤਿੰਨ ਦਿਨ ਪਹਿਲਾਂ 19 ਮਈ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਪਹੁੰਚ ਗਿਆ ਸੀ। ਹਰ ਸਾਲ ਇਸ ਖੇਤਰ 'ਚ 22 ਮਈ ਤੋਂ ਬਾਰਸ਼ ਸ਼ੁਰੂ ਹੋ ਜਾਂਦੀ ਹੈ। Monsoon Update : ਡਿਜੀਟਲ ਡੈਸਕ, ਨਈ ਦੁਨੀਆ : ਭਿਆਨਕ ਗਰਮੀ ਦੌਰਾਨ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਜੇਕਰ ਹਾਲਾਤ ਅਨੁਕੂਲ ਰਹੇ ਤਾਂ ਅਗਲੇ 5 ਦਿਨਾਂ 'ਚ ਮੌਨਸੂਨ ਕੇਰਲ 'ਚ ਦਸਤਕ ਦੇ ਦੇਵੇਗਾ। ਕੇਰਲ 'ਚ ਪਿਛਲੇ ਇਕ ਹਫ਼ਤੇ ਤੋਂ ਮੌਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਤੇ ਤਾਪਮਾਨ 'ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਉੱਤਰੀ ਭਾਰਤ 'ਚ ਬੇਹੱਦ ਗਰਮੀ ਹੈ। ਕਈ ਸ਼ਹਿਰਾਂ 'ਚ ਰਾਤ 10 ਵਜੇ ਤਕ ਵੀ ਹਵਾ 'ਚ ਤਪਸ਼ ਮਹਿਸੂਸ ਹੋ ਰਹੀ ਹੈ। ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਬੁਰੀ ਤਰ੍ਹਾਂ ਤਪ ਰਹੇ ਹਨ। ਰਾਜਸਥਾਨ 'ਚ ਵੀ ਪਿਛਲੇ 4 ਦਿਨਾਂ 'ਚ ਗਰਮੀ ਕਾਰਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਦੇ ਜੈਸਲਮੇਰ ਸ਼ਹਿਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਪਮਾਨ 55 ਡਿਗਰੀ ਨੂੰ ਪਾਰ ਕਰ ਗਿਆ ਹੈ। ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਰਿਹਾ। ਮਹਾਰਾਸ਼ਟਰ ਦੇ ਅਕੋਲਾ 'ਚ ਭਿਆਨਕ ਗਰਮੀ ਕਾਰਨ 31 ਮਈ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰਾਜਸਥਾਨ 'ਚ ਇੰਨੀ ਗਰਮੀ ਹੈ ਕਿ ਬੀਐੱਸਐੱਫ ਦੇ ਜਵਾਨ ਨੇ ਕਾਰ ਦੇ ਬੋਨਟ 'ਤੇ ਰੋਟੀ ਸੇਕ ਲਈ। ਗਰਮੀ ਕਾਰਨ ਉਦੈਪੁਰ 'ਚ 3 ਦਿਨਾਂ 'ਚ 300 ਚਮਗਿੱਦੜ ਮਰ ਚੁੱਕੇ ਹਨ। ਰਾਜਸਥਾਨ ਦੇ ਫਲੋਦੀ 'ਚ ਵੀ ਐਤਵਾਰ ਨੂੰ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਕਦੋਂ ਕੇਰਲ ਪਹੁੰਚੇਗਾ ਮੌਨਸੂਨ? ਭਿਆਨਕ ਗਰਮੀ ਦੌਰਾਨ ਲੋਕ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਸਾਲ ਕੇਰਲ ਮੌਨਸੂਨ 1 ਤੋਂ 4 ਜੂਨ ਦੇ ਵਿਚਕਾਰ ਆਉਂਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ 27 ਮਈ ਤੋਂ 4 ਜੂਨ ਦਰਮਿਆਨ ਪ੍ਰੀ-ਮੌਨਸੂਨ ਸਰਗਰਮੀ ਸ਼ੁਰੂ ਹੋ ਸਕਦੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਹੈ ਕਿ ਇਸ ਸਾਲ ਮੌਨਸੂਨ ਜਲਦੀ ਨਹੀਂ ਆਵੇਗਾ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮੌਨਸੂਨ ਤਿੰਨ ਦਿਨ ਪਹਿਲਾਂ 19 ਮਈ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਪਹੁੰਚ ਗਿਆ ਸੀ। ਹਰ ਸਾਲ ਇਸ ਖੇਤਰ 'ਚ 22 ਮਈ ਤੋਂ ਬਾਰਸ਼ ਸ਼ੁਰੂ ਹੋ ਜਾਂਦੀ ਹੈ। ਅਗਲੇ 48 ਘੰਟਿਆਂ 'ਚ ਇਨ੍ਹਾਂ ਸੂਬਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਸਿੱਕਮ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਅਰੁਣਾਚਲ ਪ੍ਰਦੇਸ਼ 'ਚ ਵੀ 27, 29 ਅਤੇ 30 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ ਇਲਾਕਿਆਂ 'ਚ ਚੱਕਰਵਾਤੀ ਤੂਫਾਨ 'ਰੇਮਲ' ਦਾ ਅਸਰ ਦੇਖਿਆ ਜਾ ਸਕਦਾ ਹੈ।