
ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਪਟਿਆਲਾ ਦੀ ਮਾਸਿਕ ਮੀਟਿੰਗ ਹੋਈ
- by Jasbeer Singh
- January 15, 2025

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਪਟਿਆਲਾ ਦੀ ਮਾਸਿਕ ਮੀਟਿੰਗ ਹੋਈ ਰਹਿੰਦੇ ਬਕਾਇਆਂ ਦੀ ਕੀਤੀ ਮੰਗ ਕਿਸਾਨੀ ਅੰਦੋਲਨ ਦੀ ਕੀਤੀ ਹਮਾਇਤ ਮੀਟਿੰਗ ਰਹੀ ਕਿਸਾਨ ਨੇਤਾ ਡੱਲੇਵਾਲ ਦੇ ਮਰਨ ਵਰਤ ਨੂੰ ਸਮਰਪਿਤ ਪਟਿਆਲਾ : ਪੁਰਾਣੇ ਬਸ ਸਟੈਂਡ ਵਿਖੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਵੱਖ—ਵੱਖ ਡਿਪੂਆਂ ਨਾਲ ਸਬੰਧਿਤ ਬੁਲਾਰਿਆਂ ਨੇ ਜਿੱਥੇ ਰਹਿੰਦੇ ਆਪਣੇ ਬਕਾਇਆਂ, 2016 ਦੀ ਗਰੈਚੂਟੀ ਦਾ ਬਕਾਇਆ, ਸਰਵਿਸ ਕੁਆਈਫਾਈਡ, 1—7—2015 ਤੋਂ 31—12—2015 ਤੱਕ ਦੀ ਰਿਵਾਇਜ ਲੀਵ ਇਨ ਕੈਸ਼ਮੈਂਟ ਤੇ ਗਰੈਚੂਟੀ ਦਾ ਬਕਾਇਆ ਤੇ ਮੈਡੀਕਲ ਬਿੱਲਾਂ ਆਦਿ ਦੇ ਬਕਾਇਆ ਦੀ ਅਦਾਇਗੀ ਦੀ ਮੰਗ ਕੀਤੀ । ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਦੇਸ਼ ਵਿੱਚ ਸਰਕਾਰੀ ਨੀਤੀਆਂ ਸਰਕਾਰੀ ਢਾਂਚੇ ਨੂੰ ਖਤਮ ਕਰਨ ਦੇ ਆਧਾਰ ਤੇ ਹੀ ਬਣਾਈਆਂ ਜਾ ਰਹੀਆਂ ਹਨ ਜੋ ਸਿਰਫ ਕਾਰਪੋਰੇਟ ਅਦਾਰਿਆਂ ਦੇ ਹੱਕ ਦੀਆਂ ਹੀ ਭੂਮਿਕਾ ਨਿਭਾਅ ਰਹੀਆਂ ਹਨ । ਉਹਨਾਂ ਨੇ ਕਿਹਾ ਕਿ ਆਪਾਂ ਹੁਣ ਤੱਕ ਜੋ ਪ੍ਰਾਪਤੀਆਂ ਕੀਤੀਆਂ ਹਨ ਆਪਣੇ ਏਕੇ ਸਦਕਾ ਹੀ ਕੀਤੀਆਂ ਹਨ । ਸੋ ਜਿੰਨਾ ਏਕਾ ਮਜਬੂਤ ਹੋਵੇਗਾ ਉਨੀ ਹੀ ਪ੍ਰਾਪਤੀ ਜਲਦੀ ਹੋਵੇਗੀ । ਉਨ੍ਹਾਂ ਕਿਹਾ ਕਿ ਤੁਸੀਂ ਏਕਾ ਬਣਾਈ ਰੱਖੋ, ਅਦਾਇਗੀਆਂ ਕਰਾਉਣੀਆਂ ਸਾਡੀ ਜਿੰਮੇਵਾਰੀ ਹੈ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕੱਲ੍ਹ ਹੋਈ ਐਮ. ਡੀ. ਸਾਹਿਬ ਨਾਲ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਉਨ੍ਹਾਂ ਕਿਹਾ ਕਿ ਐਮ. ਡੀ. ਸਾਹਿਬ ਨੇ ਕਿਹਾ ਕਿ ਰਹਿੰਦੀ ਅੱਧੀ ਪੈਨਸ਼ਨ ਅਤੇ ਬਕਾਇਆਂ ਦੀ ਅਦਾਇਗੀ ਜਲਦੀ ਕਰ ਦਿੱਤੀ ਜਾਵੇਗੀ । ਚੇਤੇ ਰਹੇ ਕਿ ਦਸੰਬਰ ਮਹੀਨੇ ਦੀ ਅੱਧੀ ਪੈਨਸ਼ਨ 13 ਜਨਵਰੀ ਨੂੰ ਪਈ ਸੀ । ਹਰੀ ਸਿੰਘ ਚਮਕ ਨੇ ਕਿਹਾ ਕਿ ਮੀਟਿੰਗ ਤੋਂ ਦੋ ਕੁ ਘੰਟੇ ਬਾਅਦ ਐਮ. ਡੀ. ਸਾਹਿਬ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਕਿ ਸਰਕਾਰ ਵੱਲੋਂ ਬਿਲ ਪਾਸ ਹੋ ਗਿਆ ਹੈ ਸਵੇਰੇ ਹੀ ਰਹਿੰਦੀ ਪੈਨਸ਼ਨ ਵੀ ਪਾ ਦਿੱਤੀ ਜਾਵੇਗੀ । ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਅੱਗੋਂ ਲਈ ਪੂਰੀ ਪੈਨਸ਼ਨ ਸਮੇਂ ਸਿਰ ਪਾ ਦਿੱਤੀ ਜਾਇਆ ਕਰੇਗੀ । ਹੁਣੇ ਮੀਟਿੰਗ ਦੌਰਾਨ ਹੀ ਪਤਾ ਲੱਗਾ ਕਿ ਰਹਿੰਦੀ ਪੈਨਸ਼ਨ ਪਾ ਦਿੱਤੀ ਗਈ ਹੈ। ਹਰੀ ਸਿੰਘ ਚਮਕ ਨੇ ਰਹਿੰਦੇ ਬਕਾਏ ਦੇਣ ਦੀ ਵੀ ਮੰਗ ਕੀਤੀ । ਉਪਰੋਕਤ ਤੋਂ ਇਲਾਵਾ ਇਸ ਰੈਲੀ ਰੂਪੀ ਮੀਟਿੰਗ ਨੂੰ ਸਰਵ ਸ੍ਰੀ ਜੋਗਿੰਦਰ ਸਿੰਘ ਪ੍ਰਧਾਨ ਪਟਿਆਲਾ ਡਿਪੂ, ਭਜਨ ਸਿੰਘ ਚੰਡੀਗੜ੍ਹ, ਤਰਸੇਮ ਸਿੰਘ ਸੈਣੀ ਕਪੂਰਥਲਾ, ਜਲੌਰ ਸਿੰਘ ਫਰੀਦਕੋਟ, ਸੁਖਜੀਤ ਸਿੰਘ ਬਠਿੰਡਾ, ਜਨਕ ਰਾਜ ਬਰਨਾਲਾ, ਸੁਖਦੇਵ ਸਿੰਘ ਜਖੇਪਲ ਬੁਢਲਾਡਾ, ਬਲਵੰਤ ਸਿੰਘ ਜੋਗਾ ਤੇ ਬਲਵਿੰਦਰ ਸਿੰਘ ਯੂ. ਐਸ. ਏ. ਸੰਗਰੂਰ, ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਬੀਰ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ ਬੁੱਟਰ, ਜੋਗਿੰਦਰ ਸਿੰਘ ਸਨੌਰੀ, ਸੁਖਦੇਵ ਸਿੰਘ ਭੂਪਾ, ਸੂਰਜ ਭਾਨ, ਰਣਜੀਤ ਸਿੰਘ ਜੀਓ, ਰਾਮ ਦਿੱਤਾ, ਨਿਰਪਾਲ ਸਿੰਘ, ਬਲਵੰਤ ਸਿੰਘ ਕੈਸ਼ੀਅਰ, ਸ਼ਿਆਮ ਸੁੰਦਰ, ਪ੍ਰੀਤਮ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ, ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ ।