post

Jasbeer Singh

(Chief Editor)

Punjab

ਗੁਰਦਾਸਪੁਰ ਸ਼ਹਿਰ ਵਿੱਚ ਹਲਕਾਏ ਕੁੱਤੇ ਨੇ 15 ਤੋਂ ਵੱਧ ਲੋਕਾਂ ਨੂੰ ਵੱਢਿਆ

post-img

ਗੁਰਦਾਸਪੁਰ ਸ਼ਹਿਰ ਵਿੱਚ ਹਲਕਾਏ ਕੁੱਤੇ ਨੇ 15 ਤੋਂ ਵੱਧ ਲੋਕਾਂ ਨੂੰ ਵੱਢਿਆ ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਸ਼ਹਿਰ ਵਿੱਚ ਹਲਕਾਏ ਕੁੱਤੇ ਨੇ 15 ਤੋਂ ਵੱਧ ਲੋਕਾਂ ਨੂੰ ਵੱਢਿਆ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ।ਸੋਮਵਾਰ ਦੀ ਸ਼ਾਮ ਘਰੋਂ ਬਾਜ਼ਾਰ ਦੇ ਵਿੱਚ ਖਰੀਦਦਾਰੀ ਲਈ ਨਿਕਲੇ ਲੋਕਾਂ ਨੂੰ ਇੱਕ ਹਲਕਾਏ ਅਵਾਰਾ ਕੁੱਤੇ ਨੇ ਵੱਢਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ ਸਿਲਸਿਲਾ ਕਈਆਂ ਮੁਹੱਲਿਆਂ ਦੇ ਵਿੱਚ ਜਾਰੀ ਰਿਹਾ।ਦਰਅਸਲ ਗੁਰਦਾਸਪੁਰ ਸ਼ਹਿਰ ਦੀ ਗੀਤਾ ਭਵਨ ਰੋਡ ਬੇਰੀਆ ਮੁਹੱਲਾ ਵਿੱਚ ਨਾਥ ਚਾਰਟ ਹਾਊਸ ਵਾਲੀ ਗਲੀ ਅਤੇ ਹੋਰ ਇਲਾਕਿਆਂ ਦੇ ਵਿੱਚ ਇੱਕ ਅਵਾਰਾ ਕੁੱਤੇ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ । ਲੋਕਾਂ ਦੇ ਮੁਤਾਬਿਕ ਕੁੱਤੇ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਉਹ ਜਿੱਥੋਂ ਵੀ ਲੰਘ ਰਿਹਾ ਸੀ ਉੱਥੇ ਹੀ ਲੋਕਾਂ ਨੂੰ ਵੱਢਦਾ ਜਾ ਰਿਹਾ ਸੀ ।ਇਸ ਕੁੱਤੇ ਬਾਰੇ ਲੋਕਾਂ ਨੇ ਨਗਰ ਕੌਂਸਲ ਗੁਰਦਾਸਪੁਰ ਨੂੰ ਸੂਚਿਤ ਕੀਤਾ ਪ੍ਰੰਤੂ ਉਸਦਾ ਕੋਈ ਵੀ ਫਾਇਦਾ ਨਹੀਂ ਹੋਇਆ। ਜਿਸ ਤੋਂ ਬਾਅਦ ਸ਼ਹਿਰ ਦਾ ਲੋਕਾਂ ਨੇ ਆਪ ਹੀ ਇਸ ਅਵਾਰਾ ਕੁੱਤੇ ਨੂੰ ਗੁਰਦਾਸਪੁਰ ਦੇ ਬਾਟਾ ਚੌਂਕ ਦੇ ਵਿੱਚ ਘੇਰ ਕੇ ਮਾਰ ਦਿੱਤਾ। ਲੋਕਾਂ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਦਕਿ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਵੱਧਦੀ ਸੰਖਿਆ ਨੂੰ ਰੋਕਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।

Related Post