
ਖੁਸ਼ਹਾਲੀ ਲਈ ਅਧਿਆਪਕਾਂ ਨੂੰ ਸਮਝੋਂ ਸਨਮਾਨ ਦਿਉ : ਮੇਜ਼ਰ ਅਨੀਲ ਪਾਠਕ
- by Jasbeer Singh
- October 8, 2024

ਖੁਸ਼ਹਾਲੀ ਲਈ ਅਧਿਆਪਕਾਂ ਨੂੰ ਸਮਝੋਂ ਸਨਮਾਨ ਦਿਉ : ਮੇਜ਼ਰ ਅਨੀਲ ਪਾਠਕ ਪਟਿਆਲਾ : ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮੌਕੇ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਅਤੇ ਬੀ ਐਸ ਬੇਦੀ ਮੀਤ ਪ੍ਰਧਾਨ ਦੀ ਅਗਵਾਈ ਹੇਠ ਜ਼ਿਲੇ ਦੇ 21 ਅਧਿਆਪਕਾਂ ਦਾ ਸਨਮਾਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਮੇਜਰ ਅਨੀਲ ਪਾਠਕ, ਨੇ ਕਿਹਾ ਕਿ ਸਯੁੰਕਤ ਰਾਸ਼ਟਰ ਵਲੋਂ ਇਸ ਵਾਰ ਬਹੁਤ ਵਧੀਆ ਸ਼ਾਨਦਾਰ ਅਗਵਾਈ ਦਿੱਤੀ ਕਿ ਆਪਣੇ ਰਾਸ਼ਟਰ, ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ ਅਤੇ ਅਮਨ ਸ਼ਾਂਤੀ, ਪ੍ਰੇਮ ਹਮਦਰਦੀ, ਲਈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਸਮਾਜ ਨੂੰ ਅਗਵਾਈ ਦੇ ਰਹੇ ਸਮਾਜ ਸੁਧਾਰਕਾਂ ਨੂੰ ਸਮਝੋਂ, ਸਹਿਯੋਗ ਕਰੋ, ਉਨ੍ਹਾਂ ਗਿਆਨਵਾਨ ਵਿਦਵਾਨਾਂ ਦੀ ਸੁਣੋ ਅਤੇ ਉਨ੍ਹਾਂ ਨੂੰ ਸਨਮਾਨ ਸਤਿਕਾਰ ਉਤਸ਼ਾਹ ਦੇਕੇ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਅਤੇ ਵਾਤਾਵਰਨ ਨੂੰ ਬਚਾਉਣ ਲਈ ਯਤਨ ਕਰਦੇ ਹੋਏ, ਜੀਵਨ ਨੂੰ ਇਮਾਨਦਾਰੀ ਵਫ਼ਾਦਾਰੀ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਬਤੀਤ ਕਰੋ, ਕਿਉਂਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਅਮਨ ਸ਼ਾਂਤੀ, ਪ੍ਰੇਮ, ਨਿਮਰਤਾ, ਅਹਿੰਸਾ, ਸ਼ਹਿਣਸ਼ੀਲਤਾ, ਅਨੁਸ਼ਾਸਨ, ਆਗਿਆ ਪਾਲਣ ਦੇ ਦਿੱਤੇ ਗਿਆਨ, ਵਿਚਾਰ, ਭਾਵਨਾਵਾਂ, ਇਰਾਦਿਆਂ, ਆਦਤਾਂ ਨਾਲ ਭਵਿੱਖ ਸੁਰੱਖਿਅਤ, ਖੁਸ਼ਹਾਲ, ਸਿਹਤਮੰਦ ਅਮਨ ਸ਼ਾਂਤੀ ਅਤੇ ਉੱਨਤ ਹੁੰਦੇ ਹਨ। ਡਾਕਟਰ ਰਾਕੇਸ਼ ਵਰਮੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 21 ਅਧਿਆਪਕਾਂ, ਡਾਕਟਰਾਂ ਅਤੇ ਸਿਖਿਆ ਦੇਣ ਵਾਲੇ ਵਿਦਵਾਨਾਂ ਸਮਾਜ ਸੁਧਾਰਕਾਂ ਦੇ ਸਨਮਾਨ ਅਤੇ ਧੰਨਵਾਦ ਕੀਤੇ ਜਾਂਦਾ ਹਨ ਅਤੇ ਪਿਛਲੇ 30 ਸਾਲਾਂ ਵਿੱਚ ਹਜ਼ਾਰਾਂ ਅਧਿਆਪਕਾਂ ਪ੍ਰੋਫੈਸਾਂ, ਡਾਕਟਰਾਂ ਅਤੇ ਬੁਧੀਜੀਵੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਵਲੋਂ ਆਪਣੇ ਅਧਿਆਪਕਾਂ, ਦੇਸ਼ ਸਮਾਜ ਨੂੰ ਸ਼ਰਧਾ, ਇਮਾਨਦਾਰੀ, ਵਫ਼ਾਦਾਰੀ ਨਾਲ ਆਪਣੇ ਦੇਸ਼ ਦੀ ਸੁਰੱਖਿਆ ਉਨਤੀ ਖੁਸ਼ਹਾਲੀ ਲਈ ਕੀਤੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਗੁਰੂ ਅਧਿਆਪਕਾਂ, ਮਾਪਿਆਂ, ਬਜ਼ੁਰਗਾਂ, ਧਰਤੀ ਮਾਤਾ, ਬਨਸਪਤੀ ਦੀ ਸੁਰੱਖਿਆ ਬਚਾਉ ਉਨਤੀ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਤੰਬਰ ਅਕਤੂਬਰ ਵਿੱਚ ਜਿਹੜੇ ਮੈਂਬਰਾਂ ਦੇ ਜਨਮ ਦਿਹਾੜੇ ਹਨ, ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਆਪਣੇ 31 ਪ੍ਰੋਜੈਕਟਾਂ ਰਾਹੀਂ ਜ਼ਰੂਰਤਮੰਦ ਲੋਕਾਂ, ਵਿਦਿਆਰਥੀਆਂ ਬਿਮਾਰਾਂ ਅਤੇ ਹਾਦਸੇ ਪੀੜਤਾਂ ਦੀ ਸਹਾਇਤਾ, ਇਲਾਜ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.