post

Jasbeer Singh

(Chief Editor)

National

400 ਤੋਂ ਵਧ ਲੋਕਾਂ ਨੂੰ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਵਿਸ਼ੇਸ਼ ਉਡਾਣਾਂ ਨੇ ਬੰਗਲਾਦੇਸ਼ ਤੋਂ ਲਿਆਂਦਾ

post-img

400 ਤੋਂ ਵਧ ਲੋਕਾਂ ਨੂੰ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਵਿਸ਼ੇਸ਼ ਉਡਾਣਾਂ ਨੇ ਬੰਗਲਾਦੇਸ਼ ਤੋਂ ਲਿਆਂਦਾ ਨਵੀਂ ਦਿੱਲੀ, 7 ਅਗਸਤ : ਏਅਰ ਇੰਡੀਆ ਅਤੇ ਇੰਡੀਗੋ ਨੇ ਢਾਕਾ ਲਈ ਵਿਸ਼ੇਸ਼ ਉਡਾਣਾਂ ਚਲਾਈਆਂ, ਜਿਸ ਨਾਲ ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਅਸਥਿਰ ਸਥਿਤੀ ਦੌਰਾਨ 400 ਤੋਂ ਵੱਧ ਲੋਕਾਂ ਨੂੰ ਲਿਆਂਦਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਬੁੱਧਵਾਰ ਸਵੇਰੇ 6 ਬੱਚਿਆਂ ਸਮੇਤ 205 ਲੋਕਾਂ ਨੂੰ ਢਾਕਾ ਤੋਂ ਨਵੀਂ ਦਿੱਲੀ ਲੈ ਕੇ ਆਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਡੀਗੋ ਦੀ ਵਿਸ਼ੇਸ਼ ਉਡਾਣ ਨੇ ਮੰਗਲਵਾਰ ਨੂੰ ਬੰਗਲਾਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਢਾਕਾ ਤੋਂ ਕੋਲਕਾਤਾ ਲਈ ਉਡਾਣ ਭਰੀ।

Related Post