post

Jasbeer Singh

(Chief Editor)

Punjab

ਪੰਜ ਹਜ਼ਾਰ ਤੋਂ ਵੱਧ ਸ਼ੈਲਰ ਮਾਲਕਾਂ ਨੇ ਕੀਤਾ ਸਰਕਾਰ ਵਲੋਂ ਰੱਖੀ ਗਈ ਬੈਠਕ ਦਾ ਬਾਈਕਾਟ ਕਰਨ ਦਾ ਐਲਾਨ

post-img

ਪੰਜ ਹਜ਼ਾਰ ਤੋਂ ਵੱਧ ਸ਼ੈਲਰ ਮਾਲਕਾਂ ਨੇ ਕੀਤਾ ਸਰਕਾਰ ਵਲੋਂ ਰੱਖੀ ਗਈ ਬੈਠਕ ਦਾ ਬਾਈਕਾਟ ਕਰਨ ਦਾ ਐਲਾਨ ਪਟਿਆਲਾ : ਪੰਜਾਬੀ ਦੇ ਸ਼ੈਲਰ ਮਾਲਕਾਂ ਨੇ ਨਵੀਂ ਫਸਲ ਗੋਦਾਮਾਂ ਵਿਚ ਲਗਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਮੁਸ਼ਕਿਲਾਂ ਸਮਝਣ ਦੀ ਬਜਾਏ ਆਪਣੇ ਹੁਕਮਾਂ ਤੋਂ ਜਬਰਨ ਥੋਪਣ ਦੀ ਕੋਸ਼ਿਸ਼ ਕਰ ਹੀ ਹੈ। ਅਜਿਹੇ ਵਿਚ ਹੁਣ ਪੰਜ ਹਜ਼ਾਰ ਤੋਂ ਵੱਧ ਸ਼ੈਲਰ ਮਾਲਕਾਂ ਨੇ ਸਰਕਾਰ ਵਲੋਂ ਰੱਖੀ ਗਈ ਬੈਠਕ ਦਾ ਵੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਇਸ ਕਾਰਨ ਉਹ 27 ਨੂੰ ਹੋਣ ਵਾਲੀ ਮੀਟਿੰਗ ਦਾ ਬਾਈਕਾਟ ਕਰਨਗੇ। ਗੋਇਲ ਨੇ ਕਿਹਾ ਕਿ ਐਸੋਸੀਏਸ਼ਨ ਨਾਲ ਜੁੜੇ ਮੈਂਬਰ ਆਉਣ ਵਾਲੇ ਨਵੇਂ ਝੋਨੇ ਦੇ ਦੀ ਫ਼ਸਲ ਆਪਣੇ ਗੋਦਾਮਾਂ ਵਿਚ ਨਹੀਂ ਰੱਖਣਗੇ।ਸੱਤ ਪ੍ਰਕਾਸ਼ ਗੋਇਲ ਭਾਵੇਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਪੰਜਾਬ ਦੇ ਕਈ ਸ਼ੈਲਰ ਮਾਲਕ ਕਰਜ਼ੇ ਵਿੱਚ ਫਸੇ ਹੋਏ ਹਨ। ਜਿਨ੍ਹਾਂ ਦੀ ਗਿਣਤੀ ਇਸ ਸਮੇਂ ਪੰਜਾਬ ਵਿੱਚ 5500 ਦੇ ਕਰੀਬ ਹੈ। ਸੱਤਿਆ ਪ੍ਰਕਾਸ਼ ਗੋਇਲ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਸਰਕਾਰ ਨੇ 20 ਤੋਂ 25 ਲੱਖ ਰੁਪਏ ਸ਼ੈਲਰ ਮਾਲਕਾਂ ਦੀ ਰਾਸ਼ੀ ਆਪਣੇ ਕਬਜ਼ੇ ਹੇਠ ਰੱਖੀ ਹੋਈ ਹੈ, ਜਿਸ ਬਾਰੇ ਉਹ ਸਰਕਾਰ ਅੱਗੇ ਆਪਣਾ ਪੱਖ ਰੱਖਦੇ ਹੋਏ ਹੋਏ ਲਗਾਤਾਰ ਮੰਗ ਕਰਦੇ ਆ ਰਹੇ ਹਨ, ਪਰ ਸਬੰਧਤ ਅਧਿਕਾਰੀਆਂ ਨੇ ਸ਼ੈਲਰ ਮਾਲਕਾਂ ਨੂੰ ਰਾਸ਼ੀ ਦੇਣ ਦਾ ਨਾਮ ਨਹੀਂ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਕੋਲ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹਨ, ਜਿਸ ਦੇ ਆਧਾਰ `ਤੇ ਉਹ ਬੈਂਕ ਤੋਂ ਪੈਸਿਆਂ ਦੇ ਲੈਣ-ਦੇਣ ਲਈ ਲਿਮਟ ਲੈਂਦੇ ਸਨ ਪਰ ਕੁਝ ਦਿਨ ਪਹਿਲਾਂ ਸਰਕਾਰ ਨੇ ਉਨ੍ਹਾਂ ਦੀ ਲਿਮਟ ਵੀ ਘਟਾ ਦਿੱਤੀ ਹੈ। ਜਿਸ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨ `ਚ ਕਾਫੀ ਦਿੱਕਤ ਆ ਰਹੀ ਹੈ, ਉਹ ਆਪਣੀ ਜਾਇਦਾਦ ਦੇ ਹਿਸਾਬ ਨਾਲ ਬੈਂਕ ਤੋਂ 70 ਤੋਂ 80 ਲੱਖ ਰੁਪਏ ਜਾਂ 1 ਕਰੋੜ ਰੁਪਏ ਦੀ ਲਿਮਟ ਲੈਂਦੇ ਸਨ ਪਰ ਹੁਣ ਇਹ ਕੰਮ ਹੋਰ ਵੀ ਮੁਸ਼ਕਲ ਹੋ ਗਿਆ ਹੈ।

Related Post