
ਘਰ ਅੰਦਰੋਂ ਦੋ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
- by Aaksh News
- May 3, 2024

ਨਸ਼ਾ ਤਸਕਰਾਂ ਦੇ ਖਿਲਾਫ਼ ਪੁਲਿਸ ਵੱਲੋਂ ਪਿੰਡਾਂ ‘ਚ ਚਲਾਏ ਜਾ ਰਹੇ ਸਰਚ ਅਭਿਆਨ ਦੌਰਾਨ ਪਿੰਡ ਕਲਵਾਣੂੰ ਦੇ ਇੱਕ ਘਰ ਅੰਦਰੋਂ 2 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ 2 ਸਕੇ ਭਰਾਵਾਂ, ਉਨ੍ਹਾਂ ਦੀ ਮਾਂ ਅਤੇ ਇੱਕ ਦੀ ਪਤਨੀ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। : ਨਸ਼ਾ ਤਸਕਰਾਂ ਦੇ ਖਿਲਾਫ਼ ਪੁਲਿਸ ਵੱਲੋਂ ਪਿੰਡਾਂ ‘ਚ ਚਲਾਏ ਜਾ ਰਹੇ ਸਰਚ ਅਭਿਆਨ ਦੌਰਾਨ ਪਿੰਡ ਕਲਵਾਣੂੰ ਦੇ ਇੱਕ ਘਰ ਅੰਦਰੋਂ 2 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ 2 ਸਕੇ ਭਰਾਵਾਂ, ਉਨ੍ਹਾਂ ਦੀ ਮਾਂ ਅਤੇ ਇੱਕ ਦੀ ਪਤਨੀ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਘੱਗਾ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਨਸ਼ਾ ਤਕਸਰਾਂ ਨੂੰ ਕਾਬੂ ਕਰਨ ਲਈ ਸਬ ਇੰਸਪੈਕਟਰ ਪ੍ਰਸ਼ੋਤਮ ਰਾਮ ਮੁੱਖ ਅਫ਼ਸਰ ਸ਼ੁਤਰਾਣਾ ਸਮੇਤ ਸਬ ਡਵੀਜਨ ਪਾਤੜਾਂ ਦੀ ਪੁਲਿਸ ਫੋਰਸ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਰਚ ਅਭਿਆਨ ਪਿੰਡ ਕਾਲਵਾਣੂੰ ਵਿੱਚ ਜਾਰੀ ਸੀ। ਇਸ ਦੌਰਾਨ ਇੱਕ ਘਰ ਵਿੱਚ ਜਦੋਂ ਦਾਖਲ ਹੋਏ ਤਾਂ ਪੁਲਿਸ ਦੇਖ ਕੇ ਘਰ ਦੀਆਂ ਔਰਤਾਂ ਅਤੇ 2 ਮਰਦ ਫਰਾਰ ਹੋ ਗਏ। ਘਰ ਦੀ ਤਲਾਸ਼ੀ ਲਏ ਜਾਣ ’ਤੇ ਪੁੜੀਆਂ ਵਿੱਚ ਅਤੇ ਖੁੱਲ੍ਹਾ ਪਿਆ ਗੁਲਾਬੀ ਰੰਗ ਦਾ ਪਾਊਡਰ ਬਰਾਮਦ ਹੋਇਆ। ਪਰਿਵਾਰ ਦੇ ਮੈਂਬਰਾਂ ਵੱਲੋਂ ਇਸ ਨੂੰ ਵੇਚਣ ਲਈ ਪੁੜੀਆਂ ਬਣਾਈਆਂ ਜਾ ਰਹੀਆਂ ਹਨ। ਮੌਕੇ ਤੋਂ ਪਾਊਡਰ, ਰਬੜਾਂ, ਕੰਪਿਊਟਰ ਕੰਡਾ, ਖ਼ਾਲੀ ਲਿਫਾਫੀਆਂ ਅਤੇ ਪੁੜੀਆਂ ਮਿਲੀਆਂ ਹਨ। ਜਾਂਚ ਕਰਵਾਏ ਜਾਣ ’ਤੇ ਮਿਸ਼ਰਣ ਹੈਰੋਇਨ ਪਾਇਆ ਗਿਆ ਹੈ। ਜਿਸ ਦਾ ਵਜ਼ਨ 2 ਕਿੱਲੋ 210 ਗ੍ਰਾਮ ਹੋਇਆ ਹੈ। ਫ਼ਰਾਰ ਹੋਏ ਮਿੰਟੂ ਸਿੰਘ ਤੇ ਲਾਲੀ ਸਿੰਘ ਸਕੇ ਭਰਾ ਹਨ, ਇਨ੍ਹਾਂ ਦੀ ਮਾਂ ਜਰਨੈਲ ਕੌਰ ਅਤੇ ਮਿੰਟੂ ਸਿੰਘ ਦੀ ਪਤਨੀ ਮੀਨੂ ਕੌਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਛੇਤੀ ਹੀ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।