go to login
post

Jasbeer Singh

(Chief Editor)

Patiala News

ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

post-img

ਜਾਣਕਾਰੀ ਅਨੁਸਾਰ ਸੰਗਰੂਰ ਡਿਪੂ ਦੀ ਬੱਸ ਜੋ ਕਿ ਸੰਗਰੂਰ ਤੋਂ ਵਾਇਆ ਸਮਾਣਾ ਹੋ ਕੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਚੀਕਾ ਕੈਥਲ ਵੱਲ ਜਾ ਰਹੀ ਸੀ ਜਿਸ ਵਿੱਚ ਡੇਢ ਦਰਜਨ ਤੋਂ ਵੱਧ ਸਵਾਰੀਆਂ ਸਵਾਰ ਸਨ ਪਰ ਜਦੋਂ ਬੱਸ ਪਿੰਡ ਬਦਨਪੁਰ ਨਜ਼ਦੀਕ ਪੁੱਜੀ ਤਾ ਉਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ । ਵੀਰਵਾਰ ਸਵੇਰੇ ਸਮਾਣਾ ਨਵਾਗਾਉ ਸੜਕ ਤੇ ਇੱਕ ਸਰਕਾਰੀ ਬੱਸ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਜਿਨ੍ਹਾਂ ਵਿੱਚ ਬੱਸ ਚਾਲਕ ਸਮੇਤ ਤਿੰਨ ਜਣਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੰਗਰੂਰ ਡਿਪੂ ਦੀ ਬੱਸ ਜੋ ਕਿ ਸੰਗਰੂਰ ਤੋਂ ਵਾਇਆ ਸਮਾਣਾ ਹੋ ਕੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਚੀਕਾ ਕੈਥਲ ਵੱਲ ਜਾ ਰਹੀ ਸੀ ਜਿਸ ਵਿੱਚ ਡੇਢ ਦਰਜਨ ਤੋਂ ਵੱਧ ਸਵਾਰੀਆਂ ਸਵਾਰ ਸਨ ਪਰ ਜਦੋਂ ਬੱਸ ਪਿੰਡ ਬਦਨਪੁਰ ਨਜ਼ਦੀਕ ਪੁੱਜੀ ਤਾ ਉਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ । ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਜ਼ਖ਼ਮੀਆਂ ਵਿੱਚ ਬੱਸ ਦਾ ਚਾਲਕ ਬਲਜੀਤ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਉਸਦੀ ਪਤਨੀ ਪਰਮਜੀਤ ਕੌਰ, ਬਲਵੰਤ ਸਿੰਘ,ਉਸ ਦੇ ਪਿਤਾ ਸਰੂਪ ਸਿੰਘ ਸ਼ਾਮਿਲ ਹਨ ਹਸਪਤਾਲ ਪੁਹੰਚਣ ਤੇ ਜ਼ਖ਼ਮੀਆਂ ਚੋਂ ਬਲਜੀਤ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਦੀ ਹੈ ਹਾਦਸਾ ਹੋਣ ਉਪਰੰਤ ਸੜਕ ਤੇ ਜਾਮ ਲੱਗ ਗਿਆ ਦੋਹਾ ਵਾਹਨਾਂ ਨੂੰ ਜੇ ਸੀ ਬੀ ਦੀ ਮਦਦ ਨਾਲ ਸੜਕ ਤੋਂ ਹਟਾਇਆਂ ਗਿਆ।

Related Post