

ਤਿੰਨ ਧੀਆਂ ਦਾ ਗਲਾ ਘੋਟ ਫਿਰ ਮਾਂ ਨੇ ਵੀ ਕੀਤੀ ਆਤਮ-ਹੱਤਿਆ ਉਤਰ ਪ੍ਰਦੇਸ਼, 10 ਸਤੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਬਾਗਪਤ ਜਿ਼ਲ੍ਹੇ ਦੇ ਟਿੱਕਰੀ ਕਸਬੇ ਵਿੱਚ ਇਕ ਮਾਂ ਵਲੋਂ ਪਹਿਲਾਂ ਆਪਣੀਆਂ ਤਿੰਨ ਧੀਆਂ ਤੇ ਫਿਰ ਖੁਦ ਹੀ ਆਤਮ-ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਟੀਮ ਨੇ ਪਤਾ ਚਲਦਿਆਂ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਕਾਰਵਾਈ ਸ਼ੁਰੂ ਕੀਤੀ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਰਨ ਵਾਲਿਆਂ ਵਿਚ ਹਨ ਕੌਣ-ਕੌਣ ਪ੍ਰਾਪਤ ਜਾਣਕਾਰੀ ਅਨੁਸਾਰ ਬੜੌਤ ਪੁਲਸ ਸਰਕਲ ਅਫਸਰ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਤੇਜ ਕੁਮਾਰੀ ਉਰਫ਼ ਮਾਇਆ (29) ਅਤੇ ਉਸ ਦੀਆਂ ਧੀਆਂ ਗੁੰਜਨ (ਸੱਤ), ਕੇਟੋ (ਢਾਈ ਸਾਲ) ਅਤੇ ਚਾਰ ਮਹੀਨੇ ਦੀ ਮੀਰਾ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਜ ਕੁਮਾਰੀ ਨੇ ਆਪਣੀਆਂ ਤਿੰਨ ਧੀਆਂ ਗੁੰਜਨ, ਕੀਤੋ ਅਤੇ ਮੀਰਾ ਦਾ ਕਤਲ ਕਰ ਦਿੱਤਾ ਅਤੇ ਫਿਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ