ਕਰੰਟ ਲੱਗਣ ਨਾਲ ਬਿਜਲੀ ਮਹਿਕਮੇ ਦੇ ਮੁਲਾਜਮ ਦੀ ਹੋਈ ਮੌਤ ਦੇ ਸਦਮੇ ਚ ਮਾਤਾ ਨੇ ਵੀ ਦਮ ਤੋੜਿਆ
- by Jasbeer Singh
- December 23, 2025
ਕਰੰਟ ਲੱਗਣ ਨਾਲ ਬਿਜਲੀ ਮਹਿਕਮੇ ਦੇ ਮੁਲਾਜਮ ਦੀ ਹੋਈ ਮੌਤ ਦੇ ਸਦਮੇ ਚ ਮਾਤਾ ਨੇ ਵੀ ਦਮ ਤੋੜਿਆ ਡਿਊਟੀ ਚ ਕੁਤਾਹੀ ਸਬੰਧੀ ਜੇ.ਈ ਖਿਲਾਫ ਮੁਕੱਦਮਾ ਦਰਜ ਭਾਦਸੋਂ/ਨਾਭਾ, 23 ਦਸੰਬਰ 2025 : ਥਾਣਾ ਭਾਦਸੋਂ ਬਲਾਕ ਨਾਭਾ ਅਧੀਂਨ ਆਉਂਦੇ ਪਿੰਡ ਭੋੜੇ ਦੇ ਇੱਕ ਨੌਜਵਾਨ ਮੁਲਾਜਮ ਜੋ ਕਿ ਬਿਜਲੀ ਵਿਭਾਗਚ ਕੰਮ ਕਰਦਾ ਸੀ,ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ ।ਇਸੇ ਸਦਮੇ ਨੂੰ ਸਹਿਣ ਨਾ ਕਰਦੇ ਹੋਏ ਮੁਲਾਜਮ ਦੀ ਮਾਤਾ ਦੀ ਵੀ ਮੌਤ ਹੋ ਗਈ ।ਇਸ ਦੌਰਾਨ ਮਿ੍ਰਤਕ ਦੇ ਪਿਤਾ ਦੇ ਬਿਆਂਨਾ ਦੇ ਆਧਾਰ ਤੇ ਡਿਊਟੀ ਚ ਕੁਤਾਹੀ ਵਰਤਣ ਦੇ ਸਬੰਧ ਚ ਜੇ. ਈ.ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਭੋੜੇ ਦਰਸ਼ਨ ਚੰਦ ਪੱੁਤਰ ਮਦਨ ਲਾਲ ਨੇ ਦਰਖਾਸਤ ਦਿੱਤੀ ਕਿ ਉਸਦਾ ਲੜਕਾ ਸੰਜੀਵ ਕੁਮਾਰ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਹੈ ।22 ਦਸੰਬਰ ਨੂੰ ਸੰਜੀਵ ਕੁਮਾਰ ਬਾਬਰਪੁਰ ਵਿਖੇਬ ਡਿਊਟੀ ਦੇ ਗਿਆ ਅਤੇ 1 ਵਜੇ ਦੇ ਕਰੀਬ ਡਿਊਟੀ ਦੌਰਾਨ ਸੰਜੀਵ ਕੁਮਾਰ ਨੂੰ ਕਰੰਟ ਲੱਗਾ ਜਿਸਨੂੰ ਸਿਵਲ ਹਸਪਤਾਲ ਨਾਭਾ ਲਿਜਇਆ ਗਿਆ ਅਤੇ ਉਸਦੇ ਲੜਕੇ ਦੀ ਮੌਤ ਹੋ ਗਈ ।ਡਿਊਟੀ ਦੌਰਾਨ ਜੇ.ਈ ਹਰਪ੍ਰੀਤ ਸਿੰਘ ਅਣਗਹਿਲੀ ਕਾਰਨ ਪਰਮਿਟ ਨਾ ਲਏ ਜਾਣ ਕਾਰਨ ਸੰਜੀਵ ਕੁਮਾਰ ਦੀ ਮੌਤ ਹੋ ਗਈ।ਥਾਣਾ ਭਾਦਸੋਂ ਵਲੋਂ ਮਿ੍ਰਤਕ ਦੇ ਪਿਤਾ ਦੇ ਬਿਆਨਾ ਦੇ ਆਧਾਰ ਤੇ ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਰਵਾਈ ਆਰੰਭ ਦਿੱਤੀ ਗਈ ਹੈ ।ਉਧਰ ਮਿ੍ਰਤਕ ਸੰਜੀਵ ਕੁਮਾਰ ਦੀ ਮੌਤ ਦੇ ਸਦਮੇ ਵਿਚ ਦੇਰ ਰਾਤ ਸੰਜੀਵ ਕੁਮਾਰ ਦੀ ਮਾਤਾ ਸਿਮਲ਼ੋ ਦੇਵੀ ਦੀ ਸਦਮੇ ਚ ਮੌਤ ਹੋ ਗਈ
