ਅੱਜ ਬਾਲ ਸਿਰਜਣਾਤਮਕਤਾ ਕੈਂਪ ਦਾ ਦੂਜਾ ਦਿਨ ਪਟਿਆਲਾ, 25 ਦਸੰਬਰ 2025 : ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਫੈਕਲਟੀ ਕਲੱਬ ਵਿੱਚ ਅਦਾਰਾ ਜੁਗਨੂੰ ਅਤੇ (ਲਲਕਾਰ) ਦੇ ਸਹਿਯੋਗ ਨਾਲ ਬਾਲ ਸਿਰਜਣਾਤਮਕਤਾ ਕੈਂਪ ਦੂਸਰੇ ਦਿਨ ਵੀ ਜਾਰੀ ਰਿਹਾ। ਕੈਂਪ ਦੀ ਸ਼ੁਰੂਆਤ ਰੋਜ ਵਾਂਗ ਕਸਰਤ ਨਾਲ ਹੋਈ ਕੈਂਪ ਦੀ ਸ਼ੁਰੂਆਤ ਹਰ ਰੋਜ ਵਾਂਗ ਕਸਰਤ ਨਾਲ ਹੋਈ । ਕਸਰਤ ਤੋਂ ਬਾਅਦ ਬੱਚਿਆਂ ਨਾਲ ਮਨੁੱਖ ਦੀ ਐਵੋਲੂਸ਼ਨ ਬਾਰੇ ਗੱਲਬਾਤ ਕੀਤੀ ਗਈ। ਜਿਸ ਵਿੱਚ ਦੱਸਿਆ ਗਿਆ ਕਿ ਮਨੁੱਖ ਹੱਥਾਂ ਦੀ ਵਰਤੋਂ ਕਰਦਾ ਹੋਇਆ ਵਿਕਸਤ ਹੋਇਆ ਹੈ।ਮਨੁੱਖੀ ਹੱਥਾਂ ਦੁਆਰਾ ਕੀਤੀ ਜਾਂਦੀ ਕਿਰਤ ਦੁਆਰਾ ਹਰ ਸ਼ੈਅ ਸਿਰਜੀ ਜਾਂਦੀ ਹੈ।ਜਿਵੇਂ-ਜਿਵੇਂ ਮਨੁੱਖ ਆਪਣੇ ਹੱਥਾਂ ਦੀ ਵਰਤੋਂ ਕਰਦਾ ਹੋਇਆ ਮੁਹਾਰਤ ਵੱਲ ਵਧਦਾ ਗਿਆ ਅਤੇ ਕਿਰਤ ਕਰਨੀ ਸਿੱਖਦਾ ਗਿਆ ਇਸ ਨਾਲ ਹੀ ਮਨੁੱਖ ਦਾ ਦਿਮਾਗ ਹੋਰ ਵੱਧ ਵਿਕਸਤ ਹੋਇਆ। ਅਗਲੇ ਪੱਧਰ ਉੱਪਰ ਵਿਕਸਤ ਹੋਇਆ ਦਿਮਾਗ ਹੱਥਾਂ ਨੂੰ ਵਰਤਣ ਦੀ ਮੁਹਾਰਤ ਨੂੰ ਹੋਰ ਵੱਧ ਵਿਕਸਤ ਕਰਦਾ ਹੈ।ਇਸ ਦੇ ਨਾਲ ਜੋੜ ਕੇ ਇਹ ਗੱਲ ਵੀ ਕੀਤੀ ਗਈ ਕਿ ਅੱਜ ਵੀ ਮਨੁੱਖ ਦਾ ਵਿਕਾਸ ਕਿਰਤ ਉੱਪਰ ਨਿਰਭਰ ਕਰਦਾ ਹੈ। ਇਸ ਕਰਕੇ ਘਰ ਅਤੇ ਬਾਹਰੀ ਹਰ ਤਰ੍ਹਾਂ ਦੇ ਕੰਮ ਕਾਰ ਵਿੱਚ ਬੱਚੇ ਆਪਣੀ ਭੁਮਿਕਾ ਨਿਭਾਉਣ।ਇਸ ਗੱਲ ਬਾਤ ਦੀ ਲਗਾਤਾਰਤਾ ਵਿੱਚ ਅਗਲੇ ਸੈਸ਼ਨ ਵਿੱਚ ਮਿੱਟੀ ਦੇ ਖਿਡੌਣੇ ਬਣਾਉਣੇ ਸਿਖਾਏ ਗਏ।ਮਿੱਟੀ ਦੇ ਖਿਡੌਣੇ ਬਣਾਉਣ ਦੌਰਾਨ ਬੱਚਿਆਂ ਨਾਲ ਹੱਥਾਂ ਦੀ ਵਰਤੋਂ ਅਤੇ ਸਿਰਜਣਾਤਮਕਤਾ ਬਾਰੇ ਗੱਲ ਕੀਤੀ ਗਈ। ਬੱਚਿਆਂ ਨੇ ਹਰ ਗਤੀਵਿਧੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕਲਾਕਾਰੀਆਂ ਬਣਾਈਆਂ ਗਈਆਂ। ਆਖਰੀ ਸੈਸ਼ਨ ਦੌਰਾਨ ਬੱਚਿਆਂ ਨੇ ਨਾਟਕ, ਕਵਿਤਾ, ਆਦਿ ਦੀ ਤਿਆਰੀ ਕੀਤੀ।
