ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ
- by Jasbeer Singh
- April 27, 2026
ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ ਫਰੀਦਾਬਾਦ, 27 ਅਪ੍ਰੈਲ 2026 : ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿਖੇ ਇਕ ਬੱਚੀ ਨੂੰ ਉਸਦੀ ਆਪਣੀ ਹੀ ਮਾਂ ਵਲੋਂ ਨਾਲੇ ਵਿਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿਖੇ ਨਾਲੇ ਵਿਚੋਂ ਮਿਲੀ ਡੇਢ ਸਾਲ ਦੀ ਬੱਚੀ ਦੀ ਲਾਸ਼ ਦੇ ਮਾਮਲੇ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਬੱਚੀ ਦੀ ਮਾਂ ਨੇ ਜਿਊਂਦੀ ਨੂੰ ਹੀ ਉਸ ਨੂੰ ਨਾਲੇ ਵਿਚ ਸੁੱਟਿਆ ਸੀ, ਪਾਣੀ ਵਿਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ । ਬੱਚੀ ਨੂੰ ਸੁੱਟਣ ਤੋਂ ਪਹਿਲਾਂ ਗੋਦ ਵਿਚ ਲੈ ਕੇ ਜਾਂਦੇ ਹੋਏ ਮਾਂ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ । ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਸੈਕਟਰ 30 ਦੀ ਟੀਮ ਨੇ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ, ਜਿਸ ਵਿਚ ਮਹਿਲਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਕੀ ਸਾਹਮਣੇ ਆਇਆ ਸੀ. ਸੀ. ਟੀ. ਵੀ. ਫੁਟੇਜ ਵਿਚ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਬੱਚੀ ਨੂੰ ਗੋਦ ਵਿਚ ਲੈ ਕੇ ਜਾਂਦੀ ਹੋਈ ਦਿਸ ਰਹੀ ਹੈ ਪਰ ਵਾਪਸ ਆਉਂਦੇ ਸਮੇਂ ਬੱਚੀ ਉਸ ਦੀ ਗੋਦ ਵਿਚ ਨਹੀਂ ਸੀ । ਇਸ ਤੋਂ ਬਾਅਦ ਪੁਲਸ ਨੇ ਆਲੇ-ਦੁਆਲੇ ਦੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਹੋਇਆ ਖੁਲਾਸਾ ਛਾਣਬੀਣ ਕੀਤੀ ਅਤੇ ਮਹਿਲਾ ਨੂੰ ਲੱਭ ਲਿਆ । ਦਰਅਸਲ 3 ਦਿਨ ਪਹਿਲਾਂ ਪੱਲਾ ਥਾਣਾ ਖੇਤਰ ਵਿਚ ਨਾਲੇ `ਚੋਂ ਕਰੀਬ ਡੇਢ ਸਾਲ ਦੀ ਇਕ ਬੱਚੀ ਦੀ ਲਾਸ਼ ਬਰਾਮਦ ਹੋਈ ਸੀ । 2 ਸਕੂਲੀ ਬੱਚੇ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਛੋਟੀ ਬੱਚੀ ਨਾਲੇ ਦੇ ਕੰਢੇ `ਤੇ ਫਸੀ ਹੋਈ ਹੈ । ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ । ਸੁੱਟਣ ਵੇਲੇ ਜਿਊਂਦੀ ਸੀ ਬੱਚੀ ਪੱਲਾ ਥਾਣਾ ਪੁਲਸ ਮੌਕੇ `ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਨਾਲੇ `ਚੋਂ ਬਾਹਰ ਕੱਢਿਆ। ਪੁਲਸ ਅਨੁਸਾਰ ਬੱਚੀ ਨੂੰ ਜਿਸ ਸਮੇਂ ਪਾਣੀ ਵਿਚ ਸੁੱਟਿਆ ਗਿਆ, ਉਹ ਜਿਊਂਦੀ ਸੀ। ਡੁੱਬਣ ਕਾਰਨ ਉਸ ਦੀ ਮੌਤ ਹੋ ਗਈ । ਬੱਚੀ ਨੂੰ ਉਸ ਦੀ ਮਾਂ ਨੇ ਹੀ ਨਾਲੇ ਵਿਚ ਸੁੱਟਿਆ ਸੀ । ਮਰਨ ਵਾਲੀ ਬੱਚੀ ਪਰਿਵਾਰ ਵਿਚ ਛੇਵੇਂ ਨੰਬਰ ਦੀ ਲੜਕੀ ਸੀ । ਇਸ ਤੋਂ ਪਹਿਲਾਂ ਉਸ ਦੀਆਂ 5 ਵੱਡੀਆਂ ਭੈਣਾਂ ਹਨ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ ।
