ਤੇਜ਼ ਰਫਤਾਰ ਕਾਰ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਵਿਅਕਤੀ ਮੌਤ, ਇੱਕ ਗੰਭੀਰ ਜ਼ਖ਼ਮੀ
- by Admin
- June 18, 2025
ਤੇਜ਼ ਰਫਤਾਰ ਕਾਰ ਦੀ ਟੱਕਰ ਚ ਮੋਟਰਸਾਈਕਲ ਸਵਾਰ ਵਿਅਕਤੀ ਮੌਤ, ਇੱਕ ਗੰਭੀਰ ਜ਼ਖ਼ਮੀ ਘਨੌਰ, 18 ਜੂਨ : ਥਾਣਾ ਘਨੌਰ ਪੁਲਿਸ ਨੂੰ ਸ਼ਿਕਾਇਤਕਰਤਾ ਮਹਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਅਲੀਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਮੇਰਾ ਜੀਜਾ ਜਗਤਾਰ ਸਿੰਘ ਆਪਣੇ ਦੋਸਤ ਹਰਜਿੰਦਰ ਸਿੰਘ ਨਾਲ ਮੋਟਰਸਾਇਕਲ ਨੰ. PB-11CW-3538 ਉੱਤੇ ਸਵਾਰ ਹੋ ਕੇ ਘਨੌਰ- ਬਹਾਦਰਗੜ੍ਹ ਰੋਡ ਤੇ ਜਾ ਰਿਹਾ ਸੀ, ਜੋ ਕਿ ਨਾ-ਮਾਲੂਮ ਡਰਾਇਵਰ ਨੇ ਆਪਣੀ ਗੱਡੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿੱਚ ਮਾਰ ਦਿੱਤੀ। ਜਦੋਂ ਕਿ ਐਕਸੀਡੈਂਟ ਵਿੱਚ ਮੇਰੇ ਜੀਜੇ ਦੀ ਮੋਤ ਹੋ ਗਈ ਅਤੇ ਹਰਜਿੰਦਰ ਸਿੰਘ ਦੇ ਕਾਫੀ ਸੱਟਾ ਲੱਗੀਆਂ ਜੋ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਚ ਦਾਖਲ ਹੈ । ਪੁਲਿਸ ਨੇ ਗੱਡੀ ਨੰਬਰ ਐਚ ਆਰ 79.ਡੀ. 0824 ਦੇ ਅਣ ਪਛਾਤੇ ਡਰਾਈਵਰ ਖਿਲਾਫ ਧਾਰਾ 281,106 (1), 324 (2) ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
