
ਡਾਇਰੈਕਟੋਰੇਟ ਆਫ ਐਜੂਕੇਸ਼ਨ ਦਾ ਨੈਸ਼ਨਲ ਇੰਸਟੀਚਿਊਟ ਆਫ ਇਲੈਕਟਰੋਨਿਕਸ ਅਤੇ ਇਨਫੋਰਮੇਸ਼ਨ ਟੈਕਨਾਲੌਜੀ ਰੋਪੜ ਵਿਚਕਾਰ ਹੋਇਆ ਸਮ
- by Jasbeer Singh
- July 19, 2024

ਡਾਇਰੈਕਟੋਰੇਟ ਆਫ ਐਜੂਕੇਸ਼ਨ ਦਾ ਨੈਸ਼ਨਲ ਇੰਸਟੀਚਿਊਟ ਆਫ ਇਲੈਕਟਰੋਨਿਕਸ ਅਤੇ ਇਨਫੋਰਮੇਸ਼ਨ ਟੈਕਨਾਲੌਜੀ ਰੋਪੜ ਵਿਚਕਾਰ ਹੋਇਆ ਸਮਝੌਤਾ ਬਹਾਦਰਗੜ੍ਹ/ਪਟਿਆਲਾ 19 ਜੁਲਾਈ () : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਵਿਚ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਸਿੱਖਿਆ ਸਕੱਤਰ ਇੰਜੀ. ਸੁਖਮਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਦੋ ਅਹਿਮ ਅਦਾਰਿਆਂ ਵਿਚ ਸਮਝੌਤਾ ਹੋਇਆ। ਇਸ ਸਬੰਧੀ ਜਾਣਕਾਰੀ ਸਿੱਖਿਆ ਸਕੱਤਰ ਨੇ ਦਿੰਦਿਆਂ ਦੱਸਿਆ ਕਿ ਸਮਝੌਤੇ ਤਹਿਤ ਟੈਕਨਾਲੌਜੀ ਦੀਆਂ ਵਿਧੀਆਂ, ਸਾਈਬਰ ਸੁਰੱਖਿਆ, ਆਈ.ਟੀ. ਖੇਤਰ ਵਿਚ ਅਹਿਮ ਪ੍ਰੋਜੈਕਟਾਂ ’ਤੇ ਕੰਮ ਕਰਨਾ, ਵੈਬ ਐਪਲੀਕੇਸ਼ਨਾਂ ਲਈ ਸਾਫਟਵੇਅਰ ਤਿਆਰ ਕਰਨੇ, ਡਾਟਾ ਕੈਪਚਰਿੰਗ, ਪ੍ਰੋਸੈਸਿੰਗ ਅਤੇ ਹੋਰ ਕਈ ਤਕਨੀਕਾਂ ਬਾਰੇ ਜਾਣਕਾਰੀ ਤੇ ਸਾਂਝੇ ਤੌਰ ’ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਅਧੀਨ ਆਉਂਦੇ ਵਿਦਿਅਕ ਅਦਾਰਿਆਂ ਵਿਚ ਤਕਨੀਕ ਦੇ ਪੱਖ ਤੋਂ ਵਿਦਿਆਰਥੀਆਂ ਅਤੇ ਅਧਿਆਪਕ ਨਵੀਆਂ ਤਕਨੀਕਾਂ ਸਿੱਖਕੇ ਸਮੇਂ ਦੇ ਹਾਣੀ ਬਣਨ ਸਕਦੇ ਹਨ । ਇਸ ਦੌਰਾਨ ਡਾ. ਸੰਜੀਵ ਕੁਮਾਰ ਗੁਪਤਾ ਪ੍ਰਸ਼ਾਸਨਿਕ ਅਧਿਕਾਰੀ ਐਨ.ਆਈ.ਈ.ਐਲ.ਆਈ.ਟੀ. ਚੰਡੀਗੜ੍ਹ ਨੇ ਵੀ ਦੱਸਿਆ ਕਿ ਸਮਝੌਤੇ ਦੇ ਤਹਿਤ ਵਿਦਿਆਰਥੀਆਂ ਨੂੰ ਅਕਾਦਮਿਕ ਪੱਧਰ ’ਤੇ ਤਕਨੀਕੀ ਅਭਿਆਸ ਕਰਵਾਇਆ ਜਾਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਵੱਲ ਵੱਧਣ ਲਈ ਪ੍ਰੇਰਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਉਦਯੋਗ ਦੇ ਸਹਿਯੋਗ ਨਾਲ ਅਕਾਦਮਿਕ ਸੰਸਥਾਵਾਂ ਨੂੰ ਉਦਯੋਗ ਦੀਆਂ ਗਤੀਸ਼ੀਲ ਅਤੇ ਵਿਕਸਿਤ ਲੋੜਾਂ ਦੇ ਅਨੁਕੂਲ ਹੋਣ ਵਿਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਐਨਆਈਈਐਲਆਈਟੀ ਵੱਲੋਂ 9ਵੀਂ ਤੋਂ 12 ਕਲਾਸ ਦੇ ਵਿਦਿਆਰਥੀਆਂ ਨੂੰ ਚਾਰ ਮਡਿਊਲ ਕਰਵਾਏ ਜਾਣਗੇ, ਜਿਸ ਦੀ ਮਦਦ ਨਾਲ ਪ੍ਰਾਈਵੇਟ, ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਵਿਚ ਪਲੇਸਮੈਂਟ ਦੇ ਵੱਧ ਮੌਕੇ ਪ੍ਰਦਾਨ ਹੋਣਗੇ। ਇਸ ਦੌਰਾਨ ਐਨਆਈਈਐਲਆਈਟੀ ਚੰਡੀਗੜ੍ਹ ਤੋਂ ਸ਼ਿਵ ਕੁਮਾਰ, ਸਾਇੰਟਿਸਟ (ਈ), ਜਤਿੰਦਰ ਭਾਟੀਆ ਜੁਆਇੰਟ ਡਾਇਰੈਕਟਰ ਟੈਕਨੀਕਲ, ਡਾ. ਸਰਵਣ ਸਿੰਘ, ਡਿਪਟੀ ਡਾਇਰੈਕਟਰ ਸਿਸਟਮ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਡਿਪਟੀ ਡਾਇਰੈਕਟਰ ਡਾ. ਰਾਜਿੰਦਰ ਕੌਰ ਅਤੇ ਨਿਸ਼ਚੈ ਅਕੈਡਮੀ ਦੇ ਅਹੁਦੇਦਾਰ ਸਾਹਿਬਾਨ ਵੀ ਸ਼ਾਮਲ ਸਨ।