post

Jasbeer Singh

(Chief Editor)

Punjab

ਕਿ ਸਰਕਾਰ ਕੈਂਸਰ ਦਾ ਇਲਾਜ ਮੁਫ਼ਤ ,ਵੜਿੰਗ ਨੇ ਕੈਂਸਰ ਦੇ ਇਲਾਜ ਨੂੰ ਲੈਕੇ ਸਿਹਤ ਮੰਤਰੀ ਨੂੰ ਕਿੱਤੇ ਸਵਾਲ ,ਜਾਣੋ ਕਿ ਹੋਇਆ

post-img

27-july-2024 : ਲੁਧਿਆਣਾ ਤੋਂ MP ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੋਕ ਸਭਾ ਵਿੱਚ ਕੈਂਸਰ ਦੇ ਇਲਾਜ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕੀ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਸਕਦਾ ਹੈ ? ਰਾਜਾ ਵੜਿੰਗ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਕੈਂਸਰ ਇੱਕ ਖ਼ਤਰਨਾਕ ਬੀਮਾਰੀ ਹੈ। ਕੀ ਅਜਿਹਾ ਹੋ ਸਕਦਾ ਹੈ ਕਿ ਦੇਸ਼ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਜਾਂ ਮਿਡਲ ਕਲਾਸ ਲੋਕ ਕੈਂਸਰ ਦਾ ਮੁਫ਼ਤ ਇਲਾਜ ਲੈ ਸਕਣ । ਵੜਿੰਗ ਨੇ ਸਿਹਤ ਮੰਤਰੀ ਨੂੰ ਸਵਾਲ ਪੁੱਛਦਾਂ ਕਿਹਾ ਕਿ ਕੀ ਇਸਦਾ ਇਲਾਜ ਮੁਫ਼ਤ ਵਿੱਚ ਹੋ ਸਕਦਾ ਹੈ ਕਿਉਂਕਿ ਇਸਦੇ ਇਲਾਜ ਵਿੱਚ ਕਰੋੜਾਂ ਰੁਪਏ ਦਾ ਖਰਚਾ ਆਉਂਦਾ ਹੈ।ਇਸ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੱਲਣ ਵਾਲੀ ਸਰਕਾਰ ਨੇ ਇਸ ਨੂੰ ਲੈ ਕੇ ਬਹੁਤ ਕਦਮ ਚੁੱਕੇ ਹਨ। PM ਦੀ ਅਗਵਾਈ ਵਿੱਚ ਬਣਾਈਆਂ ਗਈਆਂ ਸਿਹਤ ਨੀਤੀਆਂ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਅਧੀਨ 50 ਕਰੋੜ ਲੋਕਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਗਰੀਬਾਂ ਨੂੰ ਇਸ ਵਿੱਚ ਜੋੜ ਕੇ ਦੇਖਿਆ ਗਿਆ ਹੈ ਤਾਂ ਕਿ ਕੈਂਸਰ ਦਾ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੈਂਸਰ ਦੀਆਂ ਦਵਾਈਆਂ ਦੀ ਉਪਲਬਧਤਾ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Related Post