post

Jasbeer Singh

(Chief Editor)

Patiala News

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਦੇ ਐਮ.ਆਰ.ਐਫ. ਤੇ ਸੈਨੇਟਰੀ ਲੈਂਡ ਫਿਲ ਸਾਈਟ ਦਾ ਦੌਰਾ

post-img

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਦੇ ਐਮ.ਆਰ.ਐਫ. ਤੇ ਸੈਨੇਟਰੀ ਲੈਂਡ ਫਿਲ ਸਾਈਟ ਦਾ ਦੌਰਾ -ਰਾਜਪੁਰਾ 'ਚ ਪੁਰਾਣੇ ਪਏ ਕੂੜੇ ਦਾ ਵਾਤਾਵਰਣ ਪੱਖੀ ਢੰਗਾਂ ਨਾਲ ਨਿਪਟਾਰਾ ਕਰਨ ਲਈ ਨਗਰ ਕੌਂਸਲ ਨੂੰ ਕੀਤੀ ਹਦਾਇਤ -ਲੋਕ ਆਪਣੇ ਘਰਾਂ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਕਰਕੇ ਹੀ ਚੁਕਵਾਉਣ-ਡਿਪਟੀ ਕਮਿਸ਼ਨਰ ਰਾਜਪੁਰਾ, 30 ਸਤੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਰਾਜਪੁਰਾ ਦੇ ਝੰਡਾ ਗਰਾਊਂਡ ਨੇੜੇ ਸਥਿਤ ਮੈਟਰੀਅਲ ਰਿਕਵਰੀ ਫੈਸਿਲਟੀ ਸੈਂਟਰ, ਅੰਬਾਲਾ ਰੋਡ 'ਤੇ ਸਥਿਤ ਸੈਨੇਟਰੀ ਲੈਂਡਫਿਲ ਤੇ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕਰਕੇ ਇਸ ਦਾ ਨਿਰੀਖਣ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਰਾਜਪੁਰਾ ਵਿੱਚ ਗਿੱਲਾ ਅਤੇ ਸੁੱਕਾ ਘਰਾਂ ਤੋਂ ਹੀ ਵੱਖੋ-ਵੱਖ ਕਰਕੇ ਚੁੱਕਣਾ ਯਕੀਨੀ ਬਣਾਇਆ ਜਾਵੇ ਅਤੇ ਡੰਪ ਸਾਈਟ 'ਤੇ ਪਏ ਪੁਰਾਣੇ ਕੂੜੇ ਨੂੰ ਵਾਤਾਵਰਣ ਪੱਖੀ ਢੰਗ ਨਾਲ ਨਿਪਟਾਇਆ ਜਾਣਾ ਵੀ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ । ਉਨ੍ਹਾਂ ਨੇ ਈ.ਓ. ਨੂੰ ਇਹ ਵੀ ਹਦਾਇਤ ਕੀਤੀ ਕਿ ਸੈਨਟਰੀ ਕਾਮਿਆਂ ਲਈ ਦਸਤਾਨੇ, ਰਬੜ ਦੇ ਬੂਟ ਤੇ ਜੈਕੇਟ ਸਮੇਤ ਹੋਰ ਸੁਰੱਖਿਆ ਮਾਪਦੰਡ ਪੂਰੇ ਕਰਨੇ ਵੀ ਯਕੀਨੀ ਬਣਾਏ ਜਾਣ । ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਜਿੱਥੇ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਚਲਾਈ ਜਾ ਰਹੀ 'ਸਵੱਛਤਾ ਹੀ ਸੇਵਾ' ਮੁਹਿੰਮ ਵਿੱਚ ਹਿੱਸਾ ਲੈਣ, ਉਥੇ ਹੀ ਗਿੱਲਾ ਅਤੇ ਸੁੱਕਾ ਕੂੜਾ ਆਪਣੇ ਘਰਾਂ ਵਿੱਚੋਂ ਹੀ ਵੱਖੋ-ਵੱਖ ਕਰਕੇ ਚੁਕਾਉਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਾਂਗੇ ਤਾਂ ਜਿੱਥੇ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ ਉਥੇ ਹੀ ਆਪਣੇ ਘਰ ਤੇ ਸ਼ਹਿਰ ਨੂੰ ਵੀ ਸੁੰਦਰ ਬਣਾ ਸਕਾਂਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਵਿੱਚ ਸਥਾਨਕ ਨਿਵਾਸੀਆਂ ਦੀ ਮੁੱਖ ਭੂਮਿਕਾ ਹੁੰਦੀ ਹੈ, ਇਸ ਲਈ ਸਵੱਛ ਭਾਰਤ ਤੇ ਸਵੱਛਤਾ ਹੀ ਸੇਵਾ ਮੁਹਿੰਮ ਦਾ ਮੁੱਖ ਮੰਤਵ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨਾ ਹੈ।ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ, ਸੈਨੇਟਰੀ ਵਿਕਾਸ ਚੌਧਰੀ ਵੀ ਮੌਜੂਦ ਸਨ ।

Related Post