
ਮੁਲਤਾਨੀ ਮੱਲ ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ (ਲੜਕੀਆਂ) ਅੰਤਰ ਕਾਲਜ ਚੈਪੀਅਨਸ਼ਿਪ ਜਿੱਤੀ
- by Jasbeer Singh
- November 7, 2024

ਮੁਲਤਾਨੀ ਮੱਲ ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ (ਲੜਕੀਆਂ) ਅੰਤਰ ਕਾਲਜ ਚੈਪੀਅਨਸ਼ਿਪ ਜਿੱਤੀ ਪਟਿਆਲਾ: 7 ਨਵੰਬਰ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਖੇਡਾਂ ਦੇ ਖੇਤਰ ਵਿੱਚ ਵਡੀ ਪ੍ਰਾਪਤੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਟੇਬਲ ਟੈਨਿਸ (ਲੜਕੀਆਂ) ਚੈਪੀਅਨਸ਼ਿਪ ਜਿੱਤ ਲਈ ਹੈ। ਲਾਲ ਬਹਾਦੁਰ ਸ਼ਾਸਤਰੀ ਅਰਿਆ ਮਹਿਲਾ ਕਾਲਜ, ਬਰਨਾਲਾ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿਚ ਮੋਦੀ ਕਾਲਜ ਦੀ ਟੀਮ ਨੇ ਏ. ਪੀ. ਸੀ. ਈ. ਮਸਤੁਆਣਾ ਸਾਹਿਬ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ । ਇਸ ਟੀਮ ਦੇ ਪ੍ਰਮੁੱਖ ਖਿਡਾਰੀਆਂ ਵਿੱਚ ਦੀਕਸ਼ਾ ਸ਼ਰਮਾ, ਲਵਪ੍ਰੀਤ, ਗੁਲਨਾਰ ਧਾਲੀਵਾਲ, ਸਰਗੁਨ ਸਿੰਘ ਅਤੇ ਇੱਕਮਨਪ੍ਰੀਤ ਕੌਰ ਸ਼ਾਮਲ ਸਨ । ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ । ਕਾਲਜ ਪ੍ਰਿੰਸੀਪਲ ਨੇ ਕਾਲਜ ਡੀਨ ਸਪੋਰਟਸ ਡਾ. ਸੁਮੀਤ ਕੁਮਾਰ, ਸਪੋਰਟਸ ਵਿਭਾਗ ਦੇ ਮੁਖੀ ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਮਿਸ ਮਨਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਦੀ ਮਿਹਨਤ ਅਤੇ ਯੋਗ ਅਗਵਾਈ ਸਦਕਾ ਇਹ ਚੈਂਪੀਅਨਸ਼ਿਪ ਕਾਲਜ ਨੂੰ ਹਾਸਲ ਹੋਈ ਹੈ ।