Entertainment / Information
0
ਮੁੰਬਈ: 31 ਸਾਲਾ ਅਦਾਕਾਰਾ ਨੂਰ ਮਲਾਬਿਕਾ ਦਾਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
- by Aaksh News
- June 11, 2024
ਬਾਲੀਵੁੱਡ ਅਦਾਕਾਰਾ ਨੂਰ ਮਲਾਬਿਕਾ ਦਾਸ, ਜਿਸ ਨੇ 2023 ਦੀ ਵੈੱਬ ਸੀਰੀਜ਼ ਵਿੱਚ ਅਭਿਨੈ ਕੀਤਾ ਸੀ, ਨੇ ਇੱਥੇ ਓਸ਼ੀਵਾਰਾ ਸਥਿਤ ਆਪਣੇ ਫਲੈਟ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। 31 ਸਾਲਾ ਅਦਾਕਾਰ ਦੀ ਸੜੀ ਹੋਈ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਮਿਲੀ, ਜਦੋਂ ਗੁਆਂਢੀਆਂ ਨੇ ਉਸ ਦੇ ਅਪਾਰਟਮੈਂਟ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਦਾਸ 2023 ਦੀ ਵੈੱਬ ਸੀਰੀਜ਼ ‘ਦਿ ਟ੍ਰਾਇਲ’ ਵਿੱਚ ਬਾਲੀਵੁੱਡ ਅਦਾਕਾਰਾ ਕਾਜੋਲ ਦੀ ਸਹਿ-ਅਦਾਕਾਰਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਨੇਤੀ ਨੇ ਮੰਗਲਵਾਰ ਸ਼ਾਮ ਨੂੰ ਆਪਣੇ ਫਲੈਟ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ ਅਤੇ ਗੁਆਂਢੀ ਨੇ ਪੁਲੀਸ ਨੂੰ ਬਦਬੂ ਆਉਣ ਦੀ ਸੂਚਨਾ ਦਿੱਤੀ। ਪੁਲੀਸ ਟੀਮ ਨੇ ਦਰਵਾਜ਼ਾ ਤੋੜਿਆ ਅਤੇ ਲਾਸ਼ ਨੂੰ ਬਰਾਮਦ ਕੀਤਾ। ਦਾਸ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਦਵਾਈ ਲੈ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਉਹ ਅਸਾਮ ਨਾਲ ਸਬੰਧਤ ਸੀ।
Popular Tags:
Related Post
Stay Connected
Popular News
Latest update
