
National
0
ਮੁੰਬਈ ਹਮਲੇ ਦੇ ਮਾਸਟਰਮਾਈਂਡ ਅਬਦੁੱਲ ਰਹਿਮਾਨ ਦੀ ਪਾਕਿਸਤਾਨ `ਚ ਮੌਤ
- by Jasbeer Singh
- December 28, 2024

ਮੁੰਬਈ ਹਮਲੇ ਦੇ ਮਾਸਟਰਮਾਈਂਡ ਅਬਦੁੱਲ ਰਹਿਮਾਨ ਦੀ ਪਾਕਿਸਤਾਨ `ਚ ਮੌਤ ਮੁੰਬਈ : ਭਾਰਤ ਦੇਸ਼ ਦੇ ਵਿੱਤੀ ਮਹਾਨਗਰ ਮੁੰਬਈ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਅਬਦੁੱਲ ਰਹਿਮਾਨ ਮੱਕੀ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਬਦੁੱਲ ਮੱਕੀ ਅੱਤਵਾਦੀ ਹਾਫਿਜ ਸਈਦ ਦਾ ਰਿਸ਼ਤੇਦਾਰ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦਾ ਡਿਪਟੀ ਚੀਫ ਵੀ ਸੀ । 2020 ਵਿਚ ਅੱਤਵਾਦੀ ਫੰਡਿੰਗ ਲਈ ਇਕ ਅਦਾਲਤ ਨੇ ਉਸ ਨੂੰ 6 ਮਹੀਨੇ ਦੀ ਸਜ਼ਾ ਵੀ ਸੁਣਾਈ ਸੀ । ਸਜ਼ਾ ਤੋਂ ਬਾਅਦ ਉਸ ਨੇ ਖੁਦ ਨੂੰ ਲੋ ਪ੍ਰੋਫਾਈਲ ਕਰ ਲਿਆ ਸੀ । 2023 ਵਿਚ ਸੰਯੁਕਤ ਰਾਸ਼ਟਰ ਨੇ ਉਸ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਸੀ ।